ਕਾਕਾ ਰਾਮੂੰਵਾਲਾ, ਚੜਿੱਕ : ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਮੋਰਿੰਡਾ ਵਿਖੇ ਚੱਲ ਰਹੇ ਪੱਕੇ ਮੋਰਚੇ ਦੇ ਤੇਰਵੇਂ ਦਿਨ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ (ਵਿਗਿਆਨਕ) ਵਲੋਂ ਅੱਜ ਸੁਖਦੇਵ ਸਿੰਘ ਸੈਣੀ ਸੂਬਾ ਕਨਵੀਨਰ, ਰਵਿੰਦਰ ਲੂਥਰਾ ਸੂਬਾ ਪ੍ਰਧਾਨ ਦੀ ਅਗਵਾਈ 'ਚ ਸਾਥੀਆਂ ਨੇ ਮੋਰਚਾ ਸੰਭਾਲਿਆ। ਆਪਣੇ ਸੰਬੋਧਨ ਦੌਰਾਨ ਕੁਲਬੀਰ ਸਿੰਘ ਿਢੱਲੋ ਨੇ ਕਿਹਾ ਕਿ ਸਮੁੱਚੇ ਮੁਲਾਜ਼ਮ ਵਰਗ 'ਚ ਸਰਕਾਰ ਖਿਲਾਫ ਰੋਸ ਦੀ ਲਹਿਰ ਹੈ। ਉੰਨਾਂ ਦੱਸਿਆ ਕਿ ਸ਼ਹਿਰ 'ਚ ਮਾਰਚ ਕਰਨ ਸਮੇਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਸਰਕਾਰ ਤੋਂ ਤੁਰੰਤ ਮੰਗਾਂ ਹੱਲ ਕਰਨ ਦੀ ਮੰਗ ਕੀਤੀ।

ਹਰੀਸ਼ ਕੰਬੋਜ਼, ਗਗਨਦੀਪ ਸਿੰਘ ਬਠਿੰਡਾ, ਸੁਰਿੰਦਰ ਕੰਬੋਜ਼ ਸ਼ਿਸ਼ਨ ਕੁਮਾਰ, ਗੁਰਜੀਤ ਸਿੰਘ ਮੱਲ੍ਹੀ ਨੇ ਆਖਿਆ ਕਿ ਸਰਕਾਰ ਨੇ ਸਾਂਝੇ ਫਰੰਟ ਨਾਲ ਮੀਟਿੰਗਾਂ 'ਚ ਪੇ ਕਮਿਸ਼ਨ ਨੂੰ ਸੋਧ ਕੇ ਲਾਗੂ ਕਰਨ, ਕੱਚੇ ਕਾਮਿਆਂ ਨੂੰ ਪੱਕੇ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ ਤੇ ਮਿੱਡ ਡੇ ਮੀਲ, ਆਂਗਨਵਾੜੀ ਤੇ ਆਸ਼ਾ ਵਰਕਰਾਂ ਨੂੰ ਘੱਟੋ ਘੱਟ ਉਜ਼ਰਤ ਦੇ ਘੇਰੇ 'ਚ ਲਿਆਉਣ ਤੇ ਸਹਿਮਤੀ ਬਣਨ ਦੇ ਬਾਵਜੂਦ ਵੀ ਫੈਸਲੇ ਲਾਗੂ ਨਹੀਂ ਕੀਤੇ।

ਇਸ ਮੌਕੇ ਗੁਰਜੰਟ ਸਿੰਘ ਮਾਹਲਾ, ਸੁਖਵਿੰਦਰ ਦੋਦਾ ਤੇ ਚਮਕੌਰ ਸਿੰਘ ਮੁਕਤਸਰ, ਦਵਾਰਕਾ ਪ੍ਰਸ਼ਾਦਿ, ਮੇਜਰ ਸਿੰਘ ਧੁੰਨ, ਕੁਲਪ੍ਰਰੀਤ ਸਿੰਘ ਸਮਰਾ, ਦਲਜੀਤ ਸਿੰਘ ਨਵਾਂ ਸ਼ਹਿਰ, ਗੁਰਪਾਲ ਸਿੰਘ ਮਾਨਸਾ, ਜੋਗਿੰਦਰ ਸਿੰਘ ਮਾਹਲਾ, ਮਨੋਜ ਕੁਮਾਰ, ਰਾਜ ਕੁਮਾਰ ਮੋਗਾ, ਸ਼ਾਮ ਲਾਲ, ਮਹਿੰਦਰ ਘੱਲੂ ਤੇ ਰਾਜ ਕੁਮਾਰ ਫਿਰੋਜਪੁਰ, ਬਲਜੋਧ ਸਿੰਘ, ਜਸਪਾਲ ਸਿੰਘ, ਸੰਜੀਵ ਕੁਮਾਰ, ਕਾਲਾ ਸਿੰਘ, ਬਲਵੀਰ ਸਿੰਘ, ਮੁਨੀਸ਼ ਕੁਮਾਰ, ਗਰਧਾਰੀ ਲਾਲ, ਗੁਲਜਾਰ ਸਿੰਘ ਤੇ ਜਗਤਾਰ ਸਿੰਘ ਫਤਹਿਗੜ੍ਹ ਸਾਹਿਬ, ਮਨਜਿੰਦਰ ਸਿੰਘ ਪੁੱਡਾ ਤੇ ਦਵਿੰਦਰ ਸਿੰਘ ਲੁਧਿਆਣਾ, ਹਰਭਜਨ ਸਿੰਘ ਪੁੱਡਾ ਜਲੰਧਰ, ਜਗਪਾਲ ਕੌਰ, ਜਸਵਿੰਦਰ ਕੌਰ, ਗੁਰਦੀਪ ਕੌਰ, ਦਵਿੰਦਰ ਕੌਰ, ਨੀਰੂ ਆਂਸਲ, ਮਨਜੀਤ ਕੌਰ, ਕਿਰਨਜੀਤ ਕੌਰ, ਕੰਵਲਜੀਤ ਕੌਰ ਨੇ ਸੰਬੋਧਨ ਕੀਤਾ।