ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਇਲੈਕਟੋ੍ਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਡਾ. ਜਗਤਾਰ ਸਿੰਘ ਸੇਖੋਂ ਨੇ ਹਿਮਾਚਲ ਇਲੈਕਟੋ੍ਹੋਮਿਓਪੈਥਿਕ ਡਾਕਟਰਜ਼ ਐਸੋਸੀਏਸ਼ਨ ਦੀ ਸੈਂਟਰ ਪੁਆਇੰਟ ਰੈਸਟੋਰੈਂਟ ਧਰਮਸ਼ਾਲਾ ਵਿਖੇ ਡਾ. ਸੁਰਿੰਦਰ ਠਾਕੁਰ ਦੀ ਪ੍ਰਧਾਨਗੀ ਹੇਠ ਹੋਈ ਮਹੀਨਾਵਾਰ ਮੀਟਿੰਗ ਵਿਚ ਦੱਸਿਆ ਕਿ ਸਾਇੰਟਿਸਟ ਕਾਊਂਟ ਸੀਜਰ ਮੈਟੀ ਨੇ ਇਟਲੀ ਦੇ ਬਲੌਗਨਾ ਸ਼ਹਿਰ ਵਿਚ ਇਲੈਕਟੋ੍ਹੋਮਿਓਪੈਥੀ ਦੀ ਖੋਜ ਕੀਤੀ। ਇਲੈਕਟੋ੍ਹੋਮਿਓਪੈਥੀ ਦਵਾਈਆਂ ਕੋਹਬੇਸਨ ਵਿਧੀ ਦੇ ਨਾਲ ਪੇੜ ਪੌਦਿਆਂ ਤੋਂ ਤਿਆਰ ਕੀਤੀਆਂ ਜਾਂਦੀਆਂ ਹਨ। ਇਹ ਦਵਾਈਆਂ ਲਾ ਇਲਾਜ ਅਤੇ ਪੁਰਾਣੇ ਰੋਗਾਂ ਨੂੰ ਜੜ੍ਹੋਂ ਖ਼ਤਮ ਕਰਦੀਆਂ ਹਨ।

ਇਸ ਮੌਕੇ ਉਨ੍ਹਾਂ ਏਡਜ਼ ਰੋਗ ਦੇ ਕਾਰਨ ਨਿਸ਼ਾਨੀਆਂ ਅਤੇ ਇਲੈਕਟੋ੍ਹੋਮਿਓਪੈਥਿਕ ਇਲਾਜ 'ਤੇ ਵਿਸਥਾਰਪੂਰਵਕ ਚਾਨਣਾ ਪਾਇਆ। ਡਾ. ਕਮਲਜੀਤ ਕੌਰ ਸੇਖੋਂ ਨੇ ਵਿਗੜੇ ਹੋਏ ਰੋਗਾਂ ਵਿਚ ਇਲੈਕਟੋ੍ਹੋਮਿਉਪੈਥਿਕ ਇਲੈਕਟ੍ਰੀਸਿਟੀਜ਼ ਨੂੰ ਨੈਗੇਟਿਵ ਅਤੇ ਪਾਜ਼ੇਟਿਵ ਰੂਪ ਵਿਚ ਵਰਤ ਕੇ ਵਿਗੜੇ ਹੋਏ ਰੋਗਾਂ ਨੂੰ ਠੀਕ ਕਰਨ ਦੀ ਜਾਣਕਾਰੀ ਸਾਂਝੀ ਕੀਤੀ। ਡਾ. ਅਵਤਾਰ ਸਿੰਘ ਦੇਵਗੁਣ ਮਹੀਨਾਵਰ ਮੀਟਿੰਗ ਦੀ ਮਹੱਤਤਾ 'ਤੇ ਚਾਨਣਾ ਪਾਇਆ। ਡਾ. ਜਗਜੀਤ ਸਿੰਘ ਗਿੱਲ ਨੇ ਇਲੈਕਟੋ੍ਹੋਮਿਓਪੈਥਿਕ ਦਵਾਈਆਂ ਦੇ ਡਲਿਊਸ਼ਨ ਦੀ ਚੋਣ ਕਰਨ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਪ੍ਰਧਾਨ ਡਾ. ਸੁਰਿੰਦਰ ਠਾਕੁਰ ਨੇ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਤੋਂ ਆਏ ਡਾਕਟਰਾਂ ਦਾ ਧੰਨਵਾਦ ਕੀਤਾ।