ਹਰਿੰਦਰ ਭੱਲਾ, ਬਾਘਾਪੁਰਾਣਾ

ਅੱਤ ਦੀ ਗਰਮੀ ਅੰਦਰ ਬਿਜਲੀ ਦੇ ਲੱਗ ਦੇ ਪਾਵਰ ਕੱਟਾਂ ਨੇ ਇਨਵਰਟਰਾਂ ਬੈਟਰੀਆਂ ਅਤੇ ਜਨਰੇਟਰਾਂ ਵਾਲਿਆਂ ਦੀ ਚਾਂਦੀ ਕਰ ਦਿੱਤੀ ਹੈ। ਗਰਮੀ ਤੋਂ ਬਚਣ ਲਈ ਲੋਕ ਪੁਰਾਣੇ ਇਨਵਰਟਰ ਠੀਕ ਕਰਵਾ ਰਹੇ ਹਨ ਅਤੇ ਕੁਝ ਨਵੇਂ ਖਰੀਦ ਰਹੇ ਹਨ। ਇਨਵਰਟਰਾਂ ਦੀ ਰਿਪੇਅਰ ਕਰਨ ਵਾਲੇ ਟੀਟੂ ਚੰਨੂਵਾਲਾ ਦਾ ਕਹਿਣਾ ਹੈ ਕਿ ਇਸ ਸੀਜਨ ਅੰਦਰ ਬੈਟਰੇ ਦੇ ਰੇਟ ਇੱਕ ਹਜਾਰ ਤੋਂ ਦੋ ਹਜ਼ਾਰ ਰੁਪਏ ਤੱਕ ਵੱਧ ਗਿਆ ਹੈ। ਇਸੇ ਤਰਾਂ੍ਹ ਇਨਵਰਟਰ ਦਾ ਰੇਟ 500 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਵੱਧ ਗਿਆ ਹੈ। ਲੋਕ ਮਜਬੂਰੀ ਵੱਸ ਇਨਵਰਟਰ ਖਰੀਦ ਰਹੇ ਹਨ। ਇਨਵਰਟਰਾਂ ਦਾ ਕੰਮ ਕਰਨ ਵਾਲੇ ਸੰਤ ਰਾਮ ਭੰਡਾਰੀ ਦਾ ਕਹਿਣਾ ਹੈ ਕੇ ਇਨਵਰਟਰ ਬੈਟਰੇ ਦੇ ਰੇਟ ਵਧੇ ਹਨ ਅਤੇ ਅਗਰ ਕੱਟ ਇਸੇ ਤਰਾਂ੍ਹ ਜਾਰੀ ਰਹੇ ਤਾਂ ਇਨਵਰਟਰ ਬੈਟਰੇ ਦੀ ਸੇਲ ਕਾਫੀ ਵੱਧ ਸਕਦੀ ਹੈ। ਇਸੇ ਤਰਾਂ੍ਹ ਇਨਵਰਟਰ ਬੈਟਰੇ ਦਾ ਕੰਮ ਕਰਨ ਵਾਲੇ ਵਿੱਕੀ ਸੱਗੜ ਦਾ ਕਹਿਣਾ ਹੈ ਕਿ ਕੜਾਕੇ ਦੀ ਗਰਮੀ ਅੰਦਰ ਛੋਟੇ ਬਜ਼ੁਰਗਾਂ ਅਤੇ ਬੱਚਿਆਂ ਲਈ ਲੋਕ ਮਜਬੂਰੀ ਵੱਸ ਇਨਵਰਟਰ ਖ਼ਰੀਦ ਰਹੇ ਹਨ ਕਿਉਂਕਿ ਬਿਜਲੀ ਦੇ ਕੱਟ ਲਗਾਤਾਰ ਲੱਗ ਰਹੇ ਹਨ। ਮਨਜਿੰਦਰ ਸਿੰਘ ਬਰਾੜ ਸੈਕਟਰੀ ਕਿਸਾਨ ਵਿੰਗ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਹਰ ਵਾਰੀ ਗਰਮੀਆਂ ਅੰਦਰ ਲੋਕਾਂ ਨੂੰ ਬਿਜਲੀ ਦੀ ਲੋੜ ਹੁੰਦੀ ਹੈ। ਸਰਕਾਰ ਨੂੰ ਇਸ ਦਾ ਪਤਾ ਹੁੰਦਾ ਹੈ, ਪਰ ਇਸਤੋਂ ਪਹਿਲਾਂ ਕਿਉਂ ਪ੍ਰਬੰਧ ਨਹੀਂ ਕੀਤੇ ਜਾਂਦੇ। ਖੇਤਾਂ ਵਿੱਚ ਵੀ ਚਾਰ ਚਾਰ ਘੰਟੇ ਲਾਈਟ ਆਉਣ ਕਾਰਨ ਕਿਸਾਨ ਵੀ ਪੇ੍ਸ਼ਾਨ ਹਨ।