ਸਵਰਨ ਗੁਲਾਟੀ, ਮੋਗਾ : ਸਥਾਨਕ ਦੁਨੇਕੇ ਵਿਖੇ ਕਿਰਾਏ ਦੇ ਕਮਰੇ 'ਚ ਰਹਿ ਰਹੇ ਪਰਵਾਸੀ ਮਜ਼ਦੂਰ ਦੀ ਬੀਤੀ ਰਾਤ ਕਮਰੇ 'ਚ ਅੱਗ ਲੱਗਣ ਨਾਲ ਉਸ ਦੀ ਮੌਤ ਹੋਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਮਕਾਨ ਮਾਲਕ ਨੂੰ ਐਤਵਾਰ ਦੀ ਸਵੇਰੇ ਉਦੋਂ ਪਤਾ ਲੱਗਾ ਜਦੋਂ ਮਿ੍ਤਕ ਪਰਵਾਸੀ ਮਜ਼ਦੂਰੀ ਦੀ ਪਤਨੀ ਵੱਲੋਂ ਕਮਰੇ ਦਾ ਦਰਵਾਜ਼ਾ ਖੜਕਾਉਣ 'ਤੇ ਜਦੋਂ ਕਿਸੇ ਨੇ ਅੰਦਰੋਂ ਦਰਵਾਜ਼ਾ ਨਾ ਖੋਲ੍ਹਿਆ ਜਦੋਂ ਦਰਵਾਜ਼ਾ ਤੋੜਿਆ ਗਿਆ ਤਾਂ ਅੰਦਰ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ ਤੇ ਪਰਵਾਸੀ ਮਜ਼ਦੂਰ ਵੀ ਅੱਗ ਨਾਲ ਝੁਲਸ ਚੁੱਕਾ ਸੀ।

ਥਾਣਾ ਸਿਟੀ ਦੇ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਤੇ ਹੌਲਦਾਰ ਜਗਮੋਹਨ ਸਿੰਘ ਨੇ ਦੱਸਿਆ ਕਿ ਪਰਵਾਸੀ ਮਜ਼ਦੂਰ ਓਮ ਪ੍ਰਕਾਸ਼ ਪੁੱਤਰ ਨਾਨਕੂ ਰਾਮ 40 ਸਾਲ ਵਾਸੀ ਉੱਤਰ ਪ੍ਰਦੇਸ਼ ਜੋਕਿ ਦੁਨੇਕੇ ਵਿਖੇ ਇਕ ਘਰ 'ਚ ਕਮਰਾ ਕਿਰਾਏ 'ਤੇ ਲੈ ਕੇ ਆਪਣੀ ਪਤਨੀ ਨਾਲ ਰਹਿ ਰਿਹਾ ਸੀ। ਉਹਨਾਂ ਦੱਸਿਆ ਕਿ ਓਮ ਪ੍ਰਕਾਸ਼ ਸ਼ਰਾਬ ਪੀਣ ਦਾ ਆਦੀ ਸੀ ਅਤੇ ਬੀਤੀ ਰਾਤ ਉਸ ਦੀ ਪਤਨੀ ਬਿਮਲਾ ਘਰ ਨਹੀਂ ਸੀ ਤੇ ਉਹ ਸ਼ਰਾਬੀ ਹਾਲਤ ਵਿਚ ਆਪਣੇ ਕਮਰੇ ਵਿਚ ਆਇਆ। ਰਾਤ ਸਮੇਂ ਬੀੜੀ ਸੁਲਘਾਉਂਦੇ ਸਮੇਂ ਅੱਗ ਲੱਗ ਗਈ ਪਰ ਸ਼ਰਾਬੀ ਹਾਲਤ ਵਿਚ ਹੋਣ ਕਾਰਨ ਉਹ ਕੁਝ ਨਾ ਕਰ ਸਕਿਆ ਤੇ ਝੁਲਸਣ ਨਾਲ ਉਸਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਿ੍ਤਕ ਦੀ ਪਤਨੀ ਬਿਮਲਾ ਦੇਵੀ ਦੇ ਬਿਆਨ 'ਤੇ ਧਾਰਾ 174 ਦੇ ਤਹਿਤ ਮੋਗਾ ਦੇ ਸਰਕਾਰੀ ਹਸਪਤਾਲ 'ਚੋਂ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ।