ਪੱਤਰ ਪ੍ਰਰੇਰਕ, ਬਾਘਾਪੁਰਾਣਾ : ਸਥਾਨਕ ਸ਼ਹਿਰ ਦੇ ਨਿਹਾਲ ਸਿੰਘ ਵਾਲਾ ਰੋਡ ਦੇ ਡਾ. ਬੀਆਰ ਅੰਬੇਦਕਰ ਚੌਕ ਵਿਖੇ ਲਗਦੇ ਘੜੀ-ਮੁੜੀ ਟ੍ਰੈਫਿਕ ਨੇ ਲੋਕਾਂ ਦੇ ਨੱਕ 'ਚ ਦਮ ਕਰ ਰੱਖਿਆ ਹੈ। ਇਸ ਚੌਕ 'ਚੋਂ ਇੱਕ ਰਸਤਾ ਗਿਆਨੀ ਮਾਰਕਿਟ ਨੂੰ, ਦੂਜਾ ਭਗਤਾ ਸਾਈਡ, ਤੀਸਰਾ ਨਿਹਾਲ ਸਿੰਘ ਵਾਲਾ ਸਾਈਡ ਅਤੇ ਚੌਥਾ ਮੁੱਦਕੀ ਸਾਈਡ ਨੂੰ ਜਾਂਦਾ ਹੈ। ਮੁੱਦਕੀ ਸਾਈਡ ਤੋਂ ਆਉਂਦੇ ਲੋਕ ਜਦ ਭਗਤਾ ਸਾਈਡ ਵੱਲ ਮੁੜਦੇ ਹਨ ਅਤੇ ਭਗਤਾ ਸਾਈਡ ਤੋਂ ਆਉਂਦੇ ਲੋਕ ਗਿਆਨੀ ਮਾਰਕਿਟ ਵਾਲੇ ਪਾਸੇ ਜਾਂਦੇ ਹਨ ਤਾਂ ਵਾਹਨਾਂ ਦੇ ਆਪਸੀ ਟਕਰਾ ਜਾਂਦੇ ਹਨ, ਜਿਸ ਕਰਕੇ ਭਾਰੀ ਜਾਮ ਲੱਗ ਜਾਂਦਾ ਹੈ, ਜਿਸ ਕਰਕੇ ਵਾਹਨਾ ਦੇ ਜਾਮ ਕਰਕੇ ਸਾਈਕਲ-ਸਕੂਟਰ ਵਾਲੇ ਲੋਕਾਂ ਨੂੰ ਲੰਬਾ ਸਮਾਂ ਇੰਤਜਾਰ ਕਰਨਾ ਪੈਂਦਾ ਹੈ। ਰਾਹੀਗਰਾਂ ਅਤੇ ਸ਼ਹਿਰ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਚੌਂਕ 'ਚ ਵਾਹਨਾਂ ਦੇ ਲੰਘਣ ਨੂੰ ਕਿਸੇ ਢੰਗ ਨਾਲ ਕੀਤਾ ਜਾਵੇ ਜਾਂ ਫਿਰ ਇਸ ਚੌਂਕ ਨੂੰ ਵੰਨਵੇ ਕਰ ਟ੍ਰੈਫਿਕ ਦਾ ਕੋਈ ਹੱਲ ਕੱਿਢਆ ਜਾਵੇ ਤਾਂ ਜੋ ਟ੍ਰੈਫਿਕ ਦਾ ਹੱਲ ਹੋ ਸਕੇ ਕਿਉਂਕਿ ਅੱਜ ਦੇ ਦੌਰ 'ਚ ਸਮਾਂ ਬੜ੍ਹਾ ਕੀਮਤੀ ਹੈ ਜਿਸ ਨੂੰ ਅਜਾਈਂ ਨਾ ਗਵਾਇਆ ਜਾਵੇ।