ਅਰਸ਼ਦੀਪ ਸੋਨੀ, ਸਾਦਿਕ : ਬਾਬਾ ਬ੍ਹਮ ਦਾਸ ਦੀ ਯਾਦ ਨੂੰ ਸਮਰਪਿਤ ਲਗਾਏ ਜਾਣ ਵਾਲੇ 46ਵੇਂ ਖੇਡ ਮੇਲੇ ਦੇ ਪਹਿਲੇ ਕੁੱਤਿਆਂ ਦੀਆਂ ਦੌੜਾਂ ਕਰਵਾਈਆਂ ਗਈਆਂ ਜਿਸ ਵਿਚ 91 ਸ਼ਿਕਾਰੀਆਂ ਨੇ ਭਾਗ ਲਿਆ। ਖੇਡ ਮੇਲੇ ਦਾ ਉਦਘਾਟਨ ਅਮਰਜੀਤ ਸਿੰਘ ਅੌਲਖ ਸਾਬਕਾ ਚੇਅਰਮੈਨ ਤੇ ਸਰਪੰਚ ਸ਼ਾਮ ਲਾਲ ਬਜਾਜ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਖੇਡ ਮੇਲੇ ਦੌਰਾਨ ਕਬੱਡੀ ਓਪਨ ਲੜਕੀਆਂ, ਕਬੱਡੀ 65 ਕਿਲੋ, ਟਰਾਲੀ ਬੈਕ, ਵਾਲੀਬਾਲ ਸ਼ੂਟਿੰਗ ਆਦਿ ਮੁਕਾਬਲੇ ਕਰਵਾਏ ਜਾਣਗੇ। ਮੇਲੇ ਦੌਰਾਨ ਕਿਰਨਦੀਪ ਕੌਰ ਅੌਲਖ ਚੇਅਰਪਰਸਨ ਜ਼ਿਲ੍ਹਾ ਪ੍ਰਰੀਸ਼ਦ, ਐਮ.ਪੀ ਭਗਵੰਤ ਮਾਨ, ਪਰਮਬੰਸ ਸਿੰਘ ਬੰਟੀ ਰੋਮਾਣਾ, ਪਿ੍ਰਤਪਾਲ ਸਿੰਘ ਬਰਾੜ ਕੈਨੇਡਾ, ਸੰਨੀ ਬਰਾੜ ਓ.ਐਸ.ਡੀ ਮੁੱਖ ਮੰਤਰੀ ਪੰਜਾਬ, ਅਮਰਜੀਤ ਸਿੰਘ ਅੌਲਖ ਸਾਬਕਾ ਚੇਅਰਮੈਨ, ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਿਢੱਲੋਂ ਤੇ ਗ੍ਰਾਮ ਪੰਚਾਇਤ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਸ ਮੌਕੇ ਕੁਲਦੀਪ ਸਿੰਘ ਪਵਾਰ, ਪ੍ਰਧਾਨ ਲਖਵਿੰਦਰ ਸਿੰਘ, ਲੱਖਾ ਸਿੰਘ ਸੰਧੂ ਕੈਸ਼ੀਅਰ, ਸੁਖਵਿੰਦਰ ਸਿੰਘ ਧਾਲੀਵਾਲ, ਗੁਰਸੇਵਕ ਸਿੰਘ, ਅੰਗਰੇਜ਼ ਸਿੰਘ, ਨੈਬ ਸਿੰਘ ਸ਼ਰਮਾ, ਬਲੌਰ ਸਿੰਘ, ਰੇਸ਼ਮ ਸਿੰਘ, ਬੇਅੰਤ ਸਿੰਘ, ਜਗਦੀਸ਼ ਸਿੰਘ, ਬਾਬਾ ਬ੍ਹਮ ਦਾਸ ਦਾਸ ਕਮੇਟੀ, ਟਹਿਲ ਸਿੰਘ ਪਵਾਰ 'ਤੇ ਵੀ ਹਾਜ਼ਰ ਸਨ।

27ਐਫ਼ਡੀਕੇ118:- ਕੁੱਤਿਆਂ ਦੀ ਦੌੜਾਂ ਦਾ ਉਦਘਾਟਨ ਕਰਦੇ ਹੋਏ ਅਮਰਜੀਤ ਸਿੰਘ ਅੌਲਖ ਸਾਬਕਾ ਚੇਅਰਮੈਨ ਤੇ ਹੋਰ।