ਕੈਪਸ਼ਨ : ਗਾਇਕ ਸੁਖਵਿੰਦਰ ਸੁੱਖੀ ਦੀ ਤਸਵੀਰ।

ਨੰਬਰ : 15 ਮੋਗਾ 16 ਪੀ

ਸਟਾਫ ਰਿਪੋਰਟਰ, ਨਿਹਾਲ ਸਿੰਘ ਵਾਲਾ : ਪਿਛਲੇ ਕਰੀਬ ਦੋ ਢਾਈ ਦਹਾਕਿਆਂ ਤੋਂ ਸੱਭਿਆਚਾਰਕ ਗੀਤਾਂ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਪ੍ਰਸਿੱਧ ਗਾਇਕ ਸੁਖਵਿੰਦਰ ਸੁੱਖੀ 'ਦੀਵਾਲੀ' ਗੀਤ ਨਾਲ ਸਰੋਤਿਆਂ ਦੀ ਕਚਿਹਰੀ 'ਚ ਹਾਜ਼ਰ ਹੋਣ ਜਾ ਰਹੇ ਹਨ। ਇਸ ਸਬੰਧੀ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਗਾਇਕ ਸੁਖਵਿੰਦਰ ਸੁੱਖੀ ਨੇ ਦੱਸਿਆ ਕਿ ਇਸ ਗੀਤ ਨੂੰ ਲਿਖਿਆ ਹੈ ਹਰਵਿੰਦਰ ਖੰਡੂਰ ਨੇ ਅਤੇ ਗੀਤ ਦਾ ਵੀਡਿਓ ਸੰਦੀਪ ਬੇਦੀ ਵੱਲੋਂ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਗੀਤ ਦਾ ਸੰਗੀਤ ਬੀਟ ਗੁਰੂ ਵੱਲੋਂ ਮਨਮੋਹਕ ਧੁਨਾਂ 'ਚ ਤਿਆਰ ਕੀਤਾ ਗਿਆ ਹੈ ਅਤੇ ਉਮੀਦ ਹੈ ਸਰੋਤੇ ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਭਰਵਾਂ ਹੁੰਗਾਰਾ ਦੇਣਗੇ। ਗਾਇਕ ਸੁਖਵਿੰਦਰ ਸੁੱਖੀ ਨੇ ਦੱਸਿਆ ਕਿ ਉਨ੍ਹਾਂ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਸੱਭਿਆਚਾਰਕ ਅਤੇ ਪਰਿਵਾਰਿਕ ਗੀਤਾਂ ਰਾਹੀਂ ਸਰੋਤਿਆਂ ਦੇ ਰੂਬਰੂ ਹੋਵਾਂ ਅਤੇ ਸਰੋਤਿਆਂ ਦੀ ਪਿਆਰ ਦੀ ਬਦੌਲਤ ਅਜੇ ਤੱਕ ਇਹ ਪਿਰਤ ਜਾਰੀ ਹੈ ਅਤੇ ਭਵਿੱਖ 'ਚ ਵੀ ਉਹ ਇਸੇ ਤਰ੍ਹਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣਗੇ।