ਮਨਪ੍ਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਦੀ ਦਿੱਖ ਬਦਲਣ ਲਈ ਜਿਥੇ ਖੁੱਲ੍ਹ ਕੇ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ ਉਥੇ ਹੀ ਸਕੂਲ ਵਿਚ ਬੱਚਿਆਂ ਨੂੰ ਵਿੱਦਿਆ ਗ੍ਰਹਿਣ ਕਰਵਾ ਰਹੇ ਸੁਹਿਰਦ ਅਧਿਆਪਕ ਵੀ ਆਪਣੀ ਮਿਹਨਤ ਨਾਲ ਸਕੂਲਾਂ ਦੀ ਦਿੱਖ ਨੂੰ ਸਵਾਰਨ ਲੱਗੇ ਹੋਏ ਹਨ।

ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਧੂੜਕੋਟ ਚੜ੍ਹਤ ਸਿੰਘ ਵਾਲਾ ਦਾ ਮਿਡਲ ਸਕੂਲ ਭਾਵੇਂ ਸਰਕਾਰ ਵਲੋਂ ਅਜੇ ਸਮਾਰਟ ਸਕੂਲ ਵਿਚ ਨਹੀਂ ਬਦਲਿਆ। ਪਰ ਉਥੋਂ ਦੇ ਸਰਪੰਚ ਦਵਿੰਦਰ ਸਿੰਘ ਪਿੰਡ ਦੇ ਉੱਚੀ ਸੋਚ ਰੱਖਣ ਵਾਲੇ ਪਿੰਡ ਵਾਸੀ ਅਤੇ ਸਕੂਲ ਅਧਿਆਪਕਾਂ ਵੱਲੋਂ ਆਪਣੇ ਪੱਧਰ ਤੇ ਸਕੂਲ ਦੀ ਦਿੱਖ ਬਦਲਣ ਵਿਚ ਕਾਰਗਰ ਰੋਲ ਅਦਾ ਕਰ ਰਹੇ ਹਨ।

ਪੰਜਾਬੀ ਜਰਾਗਣ ਨਾਲ ਗੱਲਬਾਤ ਕਰਦਿਆਂ ਸਕੂਲ ਅਧਿਆਪਕ ਚਮਕੌਰ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਜਾਰੀ ਹੋਈ ਨਿਗੁਣੀ ਗਰਾਂਟ ਨਾਲ ਤੇ ਸਰਪੰਚ ਦਵਿੰਦਰ ਸਿੰਘ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਕੂਲ ਨੂੰ ਵਧੀਆ ਤੇ ਮਾਡਰਨ ਬਨਾਉਣ ਲਈ ਯਤਨ ਜਾਰੀ ਹਨ। ਉਹਨਾਂ ਦੱਸਿਆ ਕਿ ਸਕੂਲ ਦੇ ਵੇਹੜੇ ਬਣੀ ਮੈਥ ਪਾਰਕ ਸਕੂਲ ਨੂੰ ਚਾਰ ਚੰਨ੍ਹ ਲਾ ਰਹੀ ਹੈ।

ਮਾਸਟਰ ਚਮਕੌਰ ਸਿੰਘ ਨੇ ਦੱਸਿਆ ਕਿ ਸਾਡੀ ਹਮੇਸ਼ਾਂ ਇਹੀ ਸੋਚ ਰਹੀ ਹੈ ਕਿ ਇਸ ਸਕੂਲ ਵਿਚ ਆਉਣ ਵਾਲਾ ਹਸ ਵਿਦਿਆਰਥੀ ਅਤੇ ਪਿੰਡ ਵਾਸੀ ਇਸ ਤੋਂ ਪ੍ਰਭਾਵਿਤ ਹੋ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਪੜ੍ਹਨੇ ਪਾਉਣ।

Posted By: Jagjit Singh