ਸਵਰਨ ਗੁਲਾਟੀ, ਮੋਗਾ :

ਆਜ਼ਾਦੀ ਦੀ 75ਵੀਂ ਵਰੇਗੰਢ ਤੇ ਆਜ਼ਾਦੀ ਦੇ ਅੰਮਿ੍ਤ ਮਹਾਉਤਸਵ ਪੋ੍ਗਰਾਮ ਦੇ ਤਹਿਤ ਤਿਰੰਗਾ ਯਾਤਰਾ ਕੱਢ ਕੇ ਤੇ 500 ਤਿਰੰਗੇ ਵੰਡ ਕੇ ਧਰਮ ਰਕਸ਼ਾ ਸੇਵਾ ਮੰਚ ਨੇ ਪੋ੍ਗਰਾਮ ਦਾ ਆਯੋਜਨ ਕੀਤਾ। ਇਹ ਯਾਤਰਾ ਸਰਪ੍ਰਸਤ ਰਾਜਿੰਦਰ ਵੱਧਵਾ ਤੇ ਚੇਅਰਮੈਨ ਸੁਰਿੰਦਰ ਗੁੱਲੂ ਦੀ ਅਗੁਵਾਈ ਵਿਚ ਰਾਮ ਗੰਜ ਦੇ ਸ੍ਰੀ ਰਾਮ ਪਾਰਕ ਤੋਂ ਸ਼ੁਰੂ ਹੋਈ।

ਮੰਚ ਦੇ ਪ੍ਰਧਾਨ ਸੋਨੂ ਅਰੋੜਾ ਤੇ ਜਨਰਲ ਸਕੱਤਰ ਨਾਨਕ ਚੋਪੜਾ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲਾਂ ਦੇ ਵਿਚ ਪਹਿਲੀ ਵਾਰੀ ਸਵਤੰਤਰਤਾ ਦਿਵਸ ਦਾ ਏਨਾ ਉਤਸ਼ਾਹ ਦਿਸਿਆ ਹੈ। ਸੋਨੂ ਅਰੋੜਾ ਨੇ ਕਿਹਾ ਕਿ ਦੇਸ਼ ਵਿਚ ਕਰੋੜਾਂ ਤਿਰੰਗੇ ਲਗਾਏ ਜਾ ਰਹੇ ਹਨ ਪਰ ਸਾਨੂੰ ਚਾਹੀਦਾ ਹੈ ਕਿ ਝੰਡੇ ਦਾ ਅਪਮਾਨ ਨਾ ਹੋਵੇ ਝੰਡੇ ਨੂੰ ਸਨਮਾਨ ਨਾਲ ਲਹਿਰਾ ਕੇ ਪੁਰੀ ਗਰਿਮਾ ਨਾਲ ਉਸ ਨੂੰ ਉਤਾਰਿਆ ਜਾਵੇ।

ਇਸ ਮੌਕੇ ਮਹਿਲਾ ਖਤਰੀ ਸਭਾ ਪ੍ਰਧਾਨ ਨੀਤੂ ਚੋਪੜਾ, ਸੰਗੀਤਾ ਅਰੋੜਾ,ਕਮਲ ਕੁਮਾਰ, ਸੋਮਦਤ ਸ਼ਰਮਾ, ਰਾਕੇਸ਼ ਮਹਿਤਾ, ਹਰੀਸ਼ ਜਿੰਦਲ, ਆਰੁਸ਼ ਚੋਪੜਾ, ਮੰਗਤ ਰਾਮ, ਨਵੀਨ ਗਰਗ, ਦੀਪਕ, ਰਿੰਕੂ, ਤਰਸੇਮ ਜੰਡ,ਪੰਕਜ ਮਿੱਤਲ, ਭਾਰਤ ਕੰਡਾ, ਰਾਕੇਸ਼ ਗਾਬਾ, ਰੋਹਿਤ ਗਾਬਾ, ਪਰਸ਼ੋਤਮ ਲਾਲ, ਦੇਵਕੀ ਨੰਦਨ, ਪ੍ਰਵੀਨ ਗੋਇਲ, ਹਰਪ੍ਰਰੀਤ ਹੈਪੀ, ਰਾਕੇਸ਼ ਮਿੱਢਾ, ਪੁਨੀਤ, ਜੱਗਾ, ਨਿਪੁੰਨ ਤੇ ਹੋਰ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ।