ਮੋਗਾ : ਪੰਜਾਬ ਦੇ DGP ਦਿਨਕਰ ਗੁਪਤਾ ਨੇ ਕਿਹਾ ਕਿ ਇਸ ਸਮੇਂ ਸੂਬੇ 'ਚ 5 ਤੋਂ 6 ਗੈਂਗਸਟਰ ਸਰਗਰਮ ਹਨ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ 'ਤੇ ਪੂਰੀ ਨਜ਼ਰ ਹੈ। ਚੋਣਾਂ ਦੌਰਾਨ ਕਿਸੇ ਵੀ ਤਰ੍ਹਾਂ ਗੈਂਗਸਟਰ ਐਕਵਿਟੀਜ਼ ਕਾਰਨ ਚੋਣਾਂ ਨੂੰ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾਵੇਗਾ। ਡੀਜੀਪੀ ਦਿਨਕਰ ਗੁਪਤਾ ਸ਼ੁੱਕਰਵਾਰ ਨੂੰ ਇੱਥੇ ਕਾਨੂੰਨ ਵਿਵਸਥਾ ਤੇ ਚੋਣਾਂ ਸਬੰਧੀ ਤਿਆਰੀਆਂ ਦੀ ਸਮੀਖਿਆ ਨੂੰ ਲੈ ਕੇ ਬੈਠਕ ਕਰ ਰਹੇ ਸਨ। ਬੈਠਕ 'ਚ ਫਿਰੋਜ਼ਪੁਰ ਜ਼ੋਨ ਦੇ ਐੱਮਐੱਸ ਛੀਨਾ ਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਿਲ ਸਨ। DGP ਨੇ ਕਿਹਾ ਕਿ ਸੂਬੇ ਚ 81,000 ਪੁਲਿਸ ਮੁਲਾਜ਼ਮ ਪੂਰੀ ਤਰ੍ਹਾਂ ਚੁਕੰਨੇ ਹਨ। ਚੋਣਾਂ 'ਚ ਕਿਸੇ ਵੀ ਪ੍ਰਕਾਰ ਦੀ ਅਨਿਸ਼ਚਿਤ ਗਤੀਵਿਧੀਆਂ ਨੂੰ ਨਹੀਂ ਹੋਣ ਦਿੱਤਾ ਜਾਵੇਗਾ।

ਨਸ਼ਾ ਤਸਕਰੀ ਦੇ ਸਬੰਧ 'ਚ ਪੁੱਛੇ ਗਏ ਸਵਾਲ 'ਤੇ DGP ਨੇ ਕਿਹਾ ਕਿ ਜਦੋਂ ਤੋਂ ਐੱਸਟੀਐੱਫ ਦਾ ਗਠਨ ਹੋਇਆ ਹੈ ਉਦੋਂ ਤੋਂ ਨਸ਼ੇ ਦੇ ਵੱਡੇ ਸਮੱਗਲਰ 'ਤੇ ਨਕੇਲ ਕੱਸੀ ਗਈ ਹੈ। ਇਹ ਸਹੀ ਹੈ ਕਿ ਅੱਜ ਵੀ ਨਸ਼ਾ ਵੱਖ-ਵੱਖ ਖੇਤਰਾਂ ਤੋਂ ਪਹੁੰਚ ਰਿਹਾ ਹੈ ਪਰ ਵੱਡੇ ਪੈਮਾਨੇ 'ਤੇ ਉਸ ਦੀ ਰਿਕਵਰੀ ਹੋਣ ਨਾਲ ਸਮੱਗਲਰਾਂ ਦਾ ਲੱਕ ਟੁੱਟ ਗਿਆ ਹੈ।

Posted By: Amita Verma