ਕੈਪਸ਼ਨ : ਪਿੰਡ ਸੋਸਣ ਵਿਖੇ ਮਗਨਰੇਗਾ ਅਧੀਨ ਸਫਾਈ ਤੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਉਂਦੇ ਹੋਏ ਸਰਪੰਚ ਗੁਰਵਿੰਦਰ ਸਿੰਘ ਸੇਖੋਂ।

ਨੰਬਰ : 10 ਮੋਗਾ 6 ਪੀ

ਵਕੀਲ ਮਹਿਰੋਂ, ਮੋਗਾ : ਮਹਾਤਮਾ ਗਾਂਧੀ ਕੌਮੀ ਰੋਜ਼ਗਾਰ ਗਾਰੰਟੀ ਕਾਨੂੰਨ ਅਧੀਨ ਪਿੰਡ ਸੋਸਣ ਵਿਖੇ ਮਗਨਰੇਗਾ ਸਫਾਈ ਮੁਹਿੰਮ ਦੇ ਵੱਖ-ਵੱਖ ਕੰਮਾਂ ਦੀ ਸ਼ੁਰੂਆਤ ਪਿੰਡ ਸੋਸਣ ਦੇ ਸਰਪੰਚ ਗੁਰਵਿੰਦਰ ਸਿੰਘ ਸੇਖੋਂ ਵੱਲੋਂ ਕਰਵਾਈ ਗਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਬਰਸਾਤਾਂ ਦਾ ਮੌਸਮ ਲੰਘ ਚੁੱਕਿਆ ਹੈ ਤੇ ਪਿੰਡ ਅਤੇ ਪਿੰਡ ਦੇ ਚੁਗਿਰਦੇ 'ਚ ਬਹੁਤ ਸਾਰੇ ਝਾੜ-ਬੂਟ ਉੱਘੇ ਹੋਏ ਹਨ, ਜਿੰਨ੍ਹਾਂ ਦੀ ਸਫਾਈ ਕੀਤੀ ਜਾਣੀ ਲਾਜ਼ਮੀ ਹੈ ਤਾਂ ਕਿ ਮੱਛਰ ਤੇ ਹੋਰ ਬਿਮਾਰੀਆਂ ਫੈਲਾਉਣ ਵਾਲੇ ਕੀਟਾਂ ਦੀ ਗਿਣਤੀ 'ਚ ਵਾਧਾ ਨਾ ਹੋਵੇ ਅਤੇ ਚੁਗਿਰਦਾ ਸਾਫ ਰੱਖਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਛੱਪੜ ਨੂੰ ਮਿੰਨੀ ਝੀਲ ਦਾ ਰੂਪ ਦੇਣ ਲਈ ਛੱਪੜ ਦੇ ਆਲੇ-ਦੁਆਲੇ ਰਸਤਾ ਬੰਨ੍ਹਣਾ ਹੈ, ਜੋ ਕਿ ਮਗਨਰੇਗਾ ਮਜ਼ਦੂਰਾਂ ਵੱਲੋਂ ਤਿਆਰ ਕੀਤਾ ਜਾਵੇਗਾ। ਇਸ ਨਾਲ ਜਿੱਥੇ ਪਿੰਡ ਦੀ ਸ਼ਾਨ ਵਧੇਗੀ, ਉਥੇ ਮਗਨਰੇਗਾ ਮਜ਼ਦੂਰਾਂ ਨੂੰ ਕੰਮ ਮਿਲੇਗਾ ਅਤੇ ਉਨ੍ਹਾਂ ਦੇ ਚੁੱਲਿ੍ਹਆਂ 'ਤੇ ਰੋਟੀ ਪੱਕੇਗੀ। ਇਸਤੋਂ ਇਲਾਵਾ ਪਿੰਡ ਵਿੱਚੋਂ ਗੁਜ਼ਰਦੀ ਮਾਈਨਰ (ਸਿੰਚਾਈ ਨਹਿਰ) ਦੀ ਪਟੜੀ ਦੀ ਸਫਾਈ ਕਰਕੇ ਰਸਤੇ ਦੀਆਂ ਉੱਖਲੀਆਂ ਪੱਧਰ ਕੀਤੀਆਂ ਜਾਣਗੀਆਂ। ਇਸ ਮੌਕੇ ਚੰਦਨ ਸਿੰਘ ਸੋਹਲ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਸਵੀਰ ਸਿੰਘ, ਚਮਕੌਰ ਸਿੰਘ ਪੰਚ, ਿਛੰਦਰਪਾਲ ਕੌਰ ਪੰਚ, ਅੰਮਿ੍ਤਪਾਲ ਕੌਰ ਪੰਚ, ਕੁਲਦੀਪ ਕੌਰ ਪੰਚ, ਚੌਂਕੀਦਾਰ ਕੁਲਵੰਤ ਸਿੰਘ, ਸੁਰਜੀਤ ਸਿੰਘ ਸੀਤਾ, ਬੰਟੀ ਸੇਖੋਂ ਸਾਬਕਾ ਸਰਪੰਚ, ਜਰਨੈਲ ਸੇਖੋਂ, ਮਗਨਰੇਗਾ ਇਕਾਈ ਸੋਸਣ ਦੇ ਪ੍ਰਧਾਨ ਪਰਮਜੀਤ ਕੌਰ, ਿਛੰਦਰਪਾਲ ਕੌਰ ਤੇ ਸਰਬਜੀਤ ਕੌਰ ਸਮੇਤ ਸਮੂਹ ਮਗਨਰੇਗਾ ਮਜ਼ਦੂਰ ਹਾਜ਼ਰ ਸਨ।