- ਿਢੱਲਵਾਂ ਵਾਲਾ 'ਚ ਨਵੀਂ ਮੰਡੀ ਬਣਾਉਣ ਦੀ ਕਰਵਾਈ ਸ਼ੁਰੂਆਤ

ਕੈਪਸ਼ਨ : ਬਾਘਾ ਪੁਰਾਣਾ ਦੇ ਨਜ਼ਦੀਕ ਪਿੰਡ ਿਢੱਲਵਾਂ ਵਾਲਾ ਵਿਖੇ ਪਾਰਕ ਦੀ ਉਦਘਾਟਨੀ ਰਸਮ ਅਦਾ ਕਰਦੇ ਹੋਏ ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਆਗੂ।

ਨੰਬਰ : 15 ਮੋਗਾ 21 ਪੀ

ਹਰਿੰਦਰ ਭੱਲਾ, ਬਾਘਾਪੁਰਾਣਾ : ਸਥਾਨਿਕ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਪਿੰਡ ਿਢੱਲਵਾਂ ਵਾਲਾ ਵਿਖੇ ਨਵੀਂ ਅਨਾਜ ਮੰਡੀ ਅਤੇ ਪਿੰਡ 'ਚ ਦੋ ਪਾਰਕਾਂ ਦੀ ਉਦਘਾਟਨੀ ਰਸਮ ਅਦਾ ਕੀਤੀ। ਇਸ ਮੌਕੇ ਮਾਰਕੀਟ ਕਮੇਟੀ ਦੇ ਅਧਿਕਾਰੀ ਸੈਕਟਰੀ ਜਗਰੂਪ ਸਿੰਘ ਗੋਦਾਰਾ ਅਤੇ ਵੱਖ ਵੱਖ ਖ੍ਰੀਦ ਏਜੰਸੀਆਂ ਦੇ ਅਧਿਕਾਰੀ ਮੌਜੂਦ ਸਨ। ਇਸ ਮੌਕੇ ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਪਿੰਡ ਿਢੱਲਵਾਂ ਵਾਲਾ ਦੇ ਇਲਾਕੇ ਦੇ ਕਿਸਾਨਾਂ ਦੀ ਪ੍ਰਰੇਸ਼ਾਨੀ ਨੂੰ ਵੇਖਦੇ ਹੋਏ ਨਵੀਂ ਅਨਾਜ ਮੰਡੀ ਬਨਾਉਣ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਸਹਿਯੋਗ ਨਾਲ ਦੋ ਪਾਰਕਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਅਤੇ ਪਿੰਡ ਅੰਦਰ ਸੋਲਰ ਲਾਈਟਾਂ ਲਗਾਈਆਂ ਗਈਆਂ ਹਨ। ਇਸੇ ਤਰ੍ਹਾਂ ਹਲਕਾ ਬਾਘਾ ਪੁਰਾਣਾ ਦੇ ਸਾਰੇ ਪਿੰਡਾਂ ਦਾ ਚਹੁੰ- ਮੁਖੀ ਵਿਕਾਸ ਕੀਤਾ ਜਾਵੇਗਾ।

ਇਸ ਮੌਕੇ ਕਲੱਬ ਪ੍ਰਧਾਨ ਹਰਜੀਤ ਸਿੰਘ, ਇੰਸਪੈਕਟਰ ਚਰਨਜੀਤ ਸਿੰਘ, ਇੰਸਪੈਕਟਰ ਸੁਰਿੰਦਰ ਸਿੰਘ, ਡਾ.ਦਵਿੰਦਰ ਸਿੰਘ ਗਿੱਲ, ਕਰਮ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ, ਸਰਪੰਚ ਮਲਕੀਤ ਸਿੰਘ, ਸਾਬਕਾ ਸਰਪੰਚ ਰਣਜੀਤ ਸਿੰਘ, ਪੰਚ ਪ੍ਰਤਾਪ ਸਿੰਘ, ਪੰਚ ਕਾਲਾ ਧਾਲੀਵਾਲ, ਪੰਚ ਲਛਮਣ ਸਿੰਘ, ਪੰਚ ਗੁਰਨਾਮ ਸਿੰਘ ਅਤੇ ਪੰਚ ਮੇਜਰ ਸਿੰਘ ਆਦਿ ਆਗੂ ਹਾਜ਼ਰ ਸਨ।