- ਸਿਹਤ ਵਿਭਾਗ ਡੇਂਗੂ ਤੋਂ ਬਚਾਅ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹੈ : ਕੁਲਬੀਰ ਿਢੱਲੋਂ

ਕੈਪਸ਼ਨ : ਰਾਮੂੰਵਾਲਾ ਨਵਾਂ ਦੇ ਛੱਪੜ ਦੁਆਲੇ ਸਪਰੇਅ ਕਰਾਉਣ ਸਮੇਂ ਹੈਲਥ ਸੁਪਰਵਾਈਜਰ ਕੁਲਬੀਰ ਸਿੰਘ ਿਢੱਲੋਂ, ਪੰਚ ਗੁਰਮੀਤ ਕਾਕਾ, ਤੀਰਥਪਾਲ ਸਿੰਘ ਤੇ ਹੋਰ।

ਨੰਬਰ : 19 ਮੋਗਾ 14 ਪੀ

ਕਾਕਾ ਰਾਮੂੰਵਾਲਾ, ਚੜਿੱਕ : ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਲੋਕਾਂ ਨੂੰ ਡੇਂਗੂ ਦੀ ਬਿਮਾਰੀ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹੈਲਥ ਸੁਪਰਵਾਈਜਰ ਕੁਲਬੀਰ ਸਿੰਘ ਿਢੱਲੋਂ ਨੇ ਸਬ ਸੈਂਟਰ ਰਾਮੂੰਵਾਲਾ ਨਵਾਂ ਵਿਖੇ ਪਿੰਡ ਦੇ ਛੱਪੜ ਤੇ ਹੋਰ ਨਾਲਿਆਂ ਆਦਿ 'ਚ ਖੜੇ੍ਹ ਪਾਣੀ 'ਚ ਸਪਰੇਅ ਕਰਵਾਉਣ ਤੋਂ ਪਹਿਲਾਂ ਕੀਤਾ। ਇਸ ਸਮੇਂ ਸਬ ਸੈਂਟਰ ਇੰਚਾਰਜ ਮੈਡਮ ਕਿਰਨਦੀਪ ਕੌਰ ਤੇ ਸਟਾਫ ਹਾਜ਼ਰ ਸਨ। ਕੁਲਬੀਰ ਸਿੰਘ ਿਢੱਲੋਂ ਨੇ ਦੱਸਿਆ ਕਿ ਮੱਛਰ ਦੇ ਡੰਗ ਨੂੰ ਖਤਮ ਕਰਨ ਲਈ ਲਾਰਵਾ ਸਾਈਡ ਸਪਰੇਅ ਬਰੀਡ ਚੋਕਰ ਤੋਂ ਕਰਵਾਈ ਜਾ ਰਹੀ ਹੈ। ਉਪਰੰਤ ਹੈਲਥ ਸੁਪਰਵਾਈਜ਼ਰ ਕੁਲਬੀਰ ਸਿੰਘ ਿਢੱਲੋਂ ਦੀ ਅਗਵਾਈ 'ਚ ਪਿੰਡ ਦੇ ਛੱਪੜ ਦੇ ਚਾਰ ਚੁਫੇਰੇ, ਗੰਦੇ ਨਾਲਿਆਂ ਤੇ ਹੋਰ ਥਾਵਾਂ ਤੇ ਖੜੇ ਪਾਣੀ 'ਚ ਸਪਰੇਅ ਕੀਤੀ ਗਈ। ਇਸ ਮੌਕੇ ਗੁਰਮੀਤ ਸਿੰਘ ਕਾਕਾ ਮੈਂਬਰ ਪੰਚਾਇਤ ਵਲੋਂ ਪਹੁੰਚੀ ਟੀਮ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਮਲਟੀਪਰਪਜ ਹੈਲਥ ਵਰਕਰ (ਮੇਲ) ਤੀਰਥਪਾਲ ਸਿੰਘ, ਐਲ.ਟੀ ਅਰੁਣ ਕੁਮਾਰ ਤੇ ਨਗਰ ਵਾਸੀ ਜਰਨੈਲ ਸਿੰਘ, ਬਿੰਦਰ ਪੇਂਟਰ, ਬਲਤੇਜ ਤੇਜੀ, ਗੁਰਸੇਵਕ ਸੇਖੋਂ ਹਾਜ਼ਰ ਸਨ।