ਕਲੱਬ ਦੇ ਮੈਂਬਰਾਂ ਨੇ ਆਪਣੇ ਖਰਚੇ 'ਤੇ ਤਿੰਨ ਜਗ੍ਹਾ ਵੱਡੀਆਂ ਡੇਂਗੂ ਜਾਗਰੂਕਤਾ ਫਲੈਕਸਾਂ ਲਗਵਾਈਆਂ

ਕੈਪਸ਼ਨ : ਮੋਗਾ 'ਚ ਸਿਹਤ ਵਿਭਾਗ ਦੀ ਟੀਮ ਤੇ ਕਲੱਬ ਮੈਂਬਰ ਡੇਂਗੂ ਦਾ ਲਾਰਵਾ ਸਬੰਧੀ ਸਪਰੇਅ ਕਰਦੇ ਹੋਏ।

ਨੰਬਰ : 19 ਮੋਗਾ 17 ਪੀ

ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਯੂਥ ਵੈਲਫੇਅਰ ਕਲੱਬ ਮੋਗਾ ਵਲੋਂ ਆਪਣੇ ਸੰਸਥਾਪਕ ਅਮੀਰ ਚੰਦ ਬਠਲਾ ਯਾਦ ਵਿੱਚ ਕਰਵਾਏ ਜਾ ਰਹੇ ਸਮਾਜ ਸੇਵੀ ਕੰਮਾਂ ਦੇ ਹਫਤੇ ਦੀ ਕੜੀ ਵਜੋਂ ਅੱਜ ਕਬਾੜ ਬਾਜ਼ਾਰ ਮੋਗਾ ਅਤੇ ਕੈਂਪ ਮਾਰਕਿਟ ਮੋਗਾ ਵਿੱਚ ਸਿਹਤ ਵਿਭਾਗ ਮੋਗਾ ਦੇ ਸਹਿਯੋਗ ਨਾਲ ਡੇਂਗੂ ਵਿਰੋਧੀ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਸਬੰਧੀ ਸਿਵਲ ਸਰਜਨ ਮੋਗਾ ਡਾ. ਜਸਪ੍ਰਰੀਤ ਕੌਰ ਸੇਖੋਂ ਦੇ ਹੁਕਮਾਂ 'ਤੇ ਸਿਹਤ ਵਿਭਾਗ ਮੋਗਾ ਦੀ ਟੀਮ ਵੱਲੋਂ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਵਿੱਚ ਕੈਂਪ ਮਾਰਕਿਟ ਮੋਗਾ ਅਤੇ ਕਬਾੜ ਬਾਜ਼ਾਰ ਮੋਗਾ ਵਿੱਚ ਡੇਂਗੂ ਵਿਰੋਧੀ ਮੁਹਿੰਮ ਚਲਾਈ ਗਈ। ਟੀਮ ਵੱਲੋਂ ਡੇਂਗੂ ਲਾਰਵਾ ਲੱਭਣ ਲਈ ਸਾਰੀਆਂ ਦੁਕਾਨਾਂ ਵਿੱਚ ਪਏ ਕਬਾੜ ਦੇ ਸਮਾਨ ਅਤੇ ਟਾਇਰਾਂ ਆਦਿ ਦੀ ਜਾਂਚ ਕੀਤੀ ਗਈ, ਜਿਸ ਦੌਰਾਨ ਟੀਮ ਨੂੰ 100 ਦੇ ਕਰੀਬ ਥਾਵਾਂ ਤੇ ਡੇਂਗੂ ਦਾ ਲਾਰਵਾ ਮਿਲਿਆ, ਜਿਸ ਨੂੰ ਮੌਕੇ 'ਤੇ ਨਸ਼ਟ ਕਰਵਾ ਦਿੱਤਾ ਗਿਆ ਅਤੇ ਲਾਰਵੀਸਾਈਡ ਦਾ ਸਪਰੇਅ ਕਰਵਾਇਆ ਗਿਆ। ਇਸ ਮੌਕੇ ਮੋਗਾ ਯੂਥ ਵੈਲਫੇਅਰ ਕਲੱਬ ਦੇ ਮੈਂਬਰਾਂ ਨੇ ਆਪਣੇ ਖਰਚੇ ਤੇ ਤਿੰਨ ਜਗਾ ਵੱਡੀਆਂ ਡੇਂਗੂ ਜਾਗਰੂਕਤਾ ਫਲੈਕਸਾਂ ਲਗਵਾਈਆਂ ਗਈਆਂ ਅਤੇ 150 ਦੇ ਕਰੀਬ ਵੱਡੇ ਪੋਸਟਰ ਕਲੱਬ ਮੈਂਬਰਾਂ ਵਲੋਂ ਲਗਾਏ ਗਏ। ਇਹ ਮੁਹਿੰਮ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤਕ ਜਾਰੀ ਰਹੀ। ਇਸ ਮੌਕੇ ਦੁਕਾਨ ਮਾਲਕਾਂ ਵੱਲੋਂ ਵੀ ਸਿਹਤ ਵਿਭਾਗ ਦੀ ਟੀਮ ਦਾ ਪੂਰਾ ਸਹਿਯੋਗ ਕੀਤਾ ਗਿਆ ਤੇ ਆਪਣੇ ਕੰਮਾਂ ਨੂੰ ਛੱਡ ਕੇ ਸਾਰਾ ਦਿਨ ਉਹ ਆਪਣੇ ਕਬਾੜ ਦੇ ਸਮਾਨ ਅਤੇ ਟਾਇਰਾਂ ਵਿੱਚੋਂ ਪਾਣੀ ਕੱਢਦੇ ਰਹੇ। ਇਸ ਮੁਹਿੰਮ ਦੀ ਸਮਾਪਤੀ ਤੋਂ ਬਾਅਦ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਨੇ ਪ੍ਰਰੈਂਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਉਂਕਿ ਇਹ ਮੁਹਿੰਮ ਯੂਥ ਵੈਲਫੇਅਰ ਕਲੱਬ ਮੋਗਾ ਦੀ ਬੇਨਤੀ 'ਤੇ ਚਲਾਈ ਗਈ ਸੀ, ਇਸ ਲਈ ਅੱਜ ਕਿਸੇ ਦਾ ਚਲਾਨ ਨਹੀਂ ਕੱਟਿਆ ਗਿਆ ਪਰ ਸਾਰੇ ਦੁਕਾਨਦਾਰਾਂ ਨੂੰ ਚਿਤਾਵਨੀ ਜ਼ਰੂਰ ਦਿੱਤੀ ਗਈ ਕਿ ਅਗਰ ਦੁਬਾਰਾ ਉਨ੍ਹਾਂ ਦੀਆਂ ਦੁਕਾਨਾਂ 'ਚ ਡੇਂਗੂ ਲਾਰਵਾ ਮਿਲਿਆ ਤਾਂ ਉਨ੍ਹਾਂ ਦੇ ਚਲਾਨ ਵੀ ਕੱਟੇ ਜਾਣਗੇ ਤੇ ਭਾਰੀ ਜੁਰਮਾਨਾ ਵਸੂਲਿਆ ਜਾਵੇਗਾ। ਉਨ੍ਹਾਂ ਆਮ ਲੋਕਾਂ, ਦੁਕਾਨਦਾਰਾਂ ਅਤੇ ਵਪਾਰਕ ਅਦਾਰਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਾਰਿਸ਼ ਕਾਰਨ ਖੁੱਲੇ ਅਸਮਾਨ ਥੱਲੇ ਪਏ ਸਮਾਨ ਵਿੱਚ ਪਾਣੀ ਭਰ ਚੁੱਕਾ ਹੈ ਜਿਸ ਵਿੱਚ ਡੇਂਗੂ ਦਾ ਲਾਰਵਾ ਪੈਦਾ ਹੋ ਚੁੱਕਾ ਹੈ, ਜਿਸ ਕਾਰਨ ਉਹ ਖੁਦ ਅਤੇ ਆਲੇ-ਦੁਆਲੇ ਰਹਿਣ ਵਾਲੇ ਲੋਕ ਖਤਰੇ ਵਿੱਚ ਹਨ, ਇਸ ਲਈ ਉਹ ਤੁਰੰਤ ਇਸ ਵੱਲ ਧਿਆਨ ਦੇਣ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਵੱਡੀ ਗਿਣਤੀ ਵਿਚ ਚਲਾਨ ਕੱਟੇ ਜਾਣਗੇ, ਜਿਸ ਨਾਲ ਉਨ੍ਹਾਂ ਦੇ ਸਮੇਂ ਅਤੇ ਧਨ ਦੀ ਬਰਬਾਦੀ ਹੋਵੇਗੀ। ਉਨ੍ਹਾਂ ਯੂਥ ਵੈਲਫੇਅਰ ਕਲੱਬ ਮੋਗਾ ਦੇ ਪ੍ਰਧਾਨ ਨੀਰਜ ਬਠਲਾ, ਐਮ ਸੀ ਅਸ਼ੋਕ ਧਮੀਜਾ ਅਤੇ ਸਮੂਹ ਮੈਂਬਰਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਇਸ ਤਰ੍ਹਾਂ ਸਾਰੇ ਵਾਰਡਾਂ ਦੇ ਐਮ ਸੀ ਅਤੇ ਕਲੱਬਾਂ ਸਹਿਯੋਗ ਦੇਣ ਤਾਂ ਮੋਗਾ ਸ਼ਹਿਰ ਨੂੰ ਡੇਂਗੂ ਦੇ ਪ੍ਰਕੋਪ ਤੋਂ ਬਚਾਈਆ ਜਾ ਸਕਦਾ ਹੈ। ਇਸ ਮੌਕੇ ਕਲੱਬ ਪ੍ਰਧਾਨ ਨੀਰਜ ਬਠਲਾ ਨੇ ਕਲੱਬ ਦੀ ਡੇਂਗੂ ਵਿਰੋਧੀ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਸਿਵਲ ਸਰਜਨ ਮੋਗਾ ਡਾ ਜਸਪ੍ਰਰੀਤ ਕੌਰ ਸੇਖੋਂ, ਜਿਲਾ ਐਪੀਡੀਮਾਲੋਜਿਸਟ ਡਾ ਮੁਨੀਸ਼ ਅਰੋੜਾ ਅਤੇ ਜ਼ਿਲ੍ਹਾ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਲੋਕਾਂ ਨੂੰ ਡੇਂਗੂ ਦੀ ਬਿਮਾਰੀ ਤੋਂ ਬਚਣ ਲਈ ਸਿਹਤ ਵਿਭਾਗ ਮੋਗਾ ਨਿਰਦੇਸ਼ਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸਰਪਰਸਤ ਅਸੋਕ ਧਮੀਜਾ, ਪ੍ਰਧਾਨ ਨੀਰਜ ਬੱਠਲਾ, ਵਾਇਸ ਪ੍ਰਧਾਨ ਡਿੰਪਲ ਰਾਦਦੇਵ, ਕੈਸ਼ੀਅਰ ਦੀਪਕ ਮਿਗਲਾਨੀ, ਬਿਲਾ ਧਮੀਜਾ, ਮੋਹਿਤ ਮਿਗਲਾਨੀ, ਹੰਸ ਰਾਜ ਮੈਦਾਨ, ਬੰਟੀ ਅਨੇਜਾ, ਸੋਨੂੰ ਰਾਜਦੇਵ, ਸੰਜੇ ਕੋਚਰ ਆਦਿ ਤੋਂ ਇਲਾਵਾ ਸਿਹਤ ਵਿਭਾਗ ਦੇ ਬਰੀਡ ਚੈਕਰਾਂ ਦੀ ਪੂਰੀ ਟੀਮ ਹਾਜ਼ਰ ਸੀ।