ਮਿ੍ਤਕ ਦੀ ਜੇਬ 'ਚੋਂ ਗੋਲੀਆਂ ਦੇ ਪੱਤੇ ਹੋਏ ਬਰਾਮਦ, ਚੌਕ 'ਚ ਇਕ ਥੜ੍ਹੇ 'ਤੇ ਪਈ ਰਹੀ ਸਾਰੀ ਰਾਤ ਲਾਸ਼

ਸਵਰਨ ਗੁਲਾਟੀ, ਮੋਗਾ : ਮੋਗਾ ਦੇ ਚੌਕ ਮਜੀਠੀਆ 'ਚ ਬੀਤੀ ਰਾਤ ਇਕ ਨੌਜਵਾਨ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਮਿ੍ਤਕ ਨੌਜਵਾਨ ਕਥਿਤ ਤੌਰ 'ਤੇ ਨਸ਼ਾ ਕਰਨ ਦਾ ਆਦੀ ਸੀ। ਮਿ੍ਤਕ ਨੌਜਵਾਨ ਆਪਣੇ ਘਰ ਵਿੱਚ ਇਕੱਲਾ ਰਹਿੰਦਾ ਸੀ ਤੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਪੇਟ ਪਾਲ ਰਿਹਾ ਸੀ। ਨੌਜਵਾਨ ਦੀ ਮੌਤ ਦਾ ਪਤਾ ਚਲਦਿਆਂ ਹੀ ਉਸ ਦੇ ਰਿਸ਼ਤੇਦਾਰ ਨੇ ਉਸ ਦੀ ਲਾਸ਼ ਤੇ ਕੱਪੜਾ ਪਾਇਆ ਅਤੇ ਇਸ ਦੀ ਸੂਚਨਾ ਮਿ}ਕ ਦੀ ਭੈਣ ਨੂੰ ਦਿੱਤੀ। ਗਰਮੀ ਜਿਆਦਾ ਹੋਣ ਕਰਕੇ ਰਿਸ਼ਤੇਦਾਰ ਵੱਲੋਂ ਬਰਫ ਮੰਗਵਾਕੇ ਲਾਸ਼ ਦੇ ਆਸਪਾਸ ਲਗਾਈ ਗਈ ਤਾਂ ਕਿ ਗਰਮੀ ਹੋਣ ਕਰਕੇ ਲਾਸ਼ ਬਦਬੂ ਨਾ ਮਾਰਨ ਲੱਗ ਜਾਏ। ਆਸਪਾਸ ਦੇ ਲੋਕਾਂ ਨੇ ਦੱਸਿਆ ਕਿ ਮਿ}ਕ ਨੌਜਵਾਨ ਕਥਿਤ ਤੌਰ ਤੇ ਨਸ਼ਾ ਕਰਨ ਦਾ ਆਦਿ ਸੀ ਅਤੇ ਸੋਮਵਾਰ ਨੂੰ ਉਸ ਦੀ ਅਚਾਨਕ ਤਬੀਅਤ ਬਿਗੜ ਗਈ ਸੀ ਤੇ ਉਸ ਨੂੰ ਸਰਕਾਰੀ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਸੀ ਜਿਥੇ ਡਾਕਟਰਾਂ ਵੱਲੋਂ ਉਸ ਨੂੰ ਫਰੀਦਕੋਟ ਵਿਖੇ ਲੈਕੇ ਜਾਣ ਲਈ ਕਿਹਾ ਗਿਆ ਸੀ। ਲੇਕਿਨ ਦਵਾਈ ਲੈਣ ਤੋਂ ਬਾਅਦ ਉਹ ਵਾਪਿਸ ਆ ਗਿਆ। ਲੋਕਾਂ ਨੇ ਦੱਸਿਆ ਕਿ ਨੌਜਵਾਨ ਬੀਤੀ ਰਾਤ ਚੌਕ ਮਜੀਠੀਆ ਵਿਖੇ ਇਕ ਦੁਕਾਨ ਦੇ ਥੱੜੇ ਤੇ ਸਾਰੀ ਰਾਤ ਪਿਆ ਰਿਹਾ ਤੇ ਇਸ ਦੌਰਾਨ ਉਸ ਦੀ ਮੌਤ ਹੋ ਗਈ। ਲੋਕਾਂ ਵੱਲੋਂ ਇਸ ਘਟਨਾਂ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਮੌਕੇ ਤੇ ਪੀਸੀਆਰ ਮੋਟਰਸਾਈਕਲ ਸਵਾਰ ਦੋ ਕਰਮਚਾਰੀ ਪੁੱਜੇ ਤੇ ਜਾਂਚ ਕਰਨ ਤੋਂ ਬਾਅਦ ਵਾਪਿਸ ਚਲੇ ਗਏ। ਕਾਫੀ ਦੇਰ ਬਾਅਦ ਮਿ}ਕ ਨੌਜਵਾਨ ਦੀ ਭੈਣ ਅਤੇ ਹੋਰ ਰਿਸ਼ਤੇਦਾਰਾਂ ਦੇ ਪੁੱਜਣ ਤੋਂ ਬਾਅਦ ਮਿ}ਕ ਨੌਜਵਾਨ ਦੀ ਲਾਸ਼ ਦੀ ਸ਼ਨਾਖਤ ਕੀਤੀ ਅਤੇ ਤਲਾਸ਼ੀ ਲੈਣ ਤੇ ਉਸ ਦੀ ਜੇਬ ਵਿਚੋਂ ਗੋਲੀਆਂ ਦੇ ਪੱਤੇ ਬਰਾਮਦ ਕੀਤੇ ਹਨ। ਮਿ}ਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਕੋਈ ਕਾਰਵਾਈ ਨਾ ਕਰਵਾਉਣ ਬਾਰੇ ਕਿਹਾ ਤਾਂ ਮੌਕੇ ਤੇ ਮੌਜੂਦ ਪੀਸੀਆਰ ਪੁਲਿਸ ਮੁਲਾਜਮਾਂ ਵੱਲੋਂ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ।