ਕੈਪਸ਼ਨ : ਪਿੰਡ ਉਗੋਕੇ ਵਿਖੇ ਭੈਣ ਕੁਲਦੀਪ ਕੌਰ ਨੂੰ ਅੰਤਿਮ ਵਿਦਾਇਗੀ ਦਿੰਦੇ ਹੋਏ ਪਤਵੰਤੇ ਸੱਜਣ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਦੇ ਮੈਂਬਰ।

ਨੰਬਰ : 14 ਮੋਗਾ 4 ਪੀ

ਹਰਿੰਦਰ ਭੱਲਾ, ਬਾਘਾਪੁਰਾਣਾ : ਪਿੰਡ ਉਗੋਕੇ ਵਿਖੇ ਕੁਲਦੀਪ ਕੌਰ ਪਤਨੀ ਬਸੰਤ ਸਿੰਘ ਦਾ ਮਿ੍ਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕੀਤਾ ਗਿਆ। ਇਸ ਮੌਕੇ ਪਿੰਡ ਦੇ ਪਤਵੰਤੇ ਸੱਜਣਾਂ ਸਾਧ ਸੰਗਤ ਅਤੇ ਰਿਸ਼ਤੇਦਾਰ ਮਿੱਤਰਾਂ ਨੇ ਇੱਕਤਰ ਹੋ ਕੇ ਭੈਣ ਕੁਲਦੀਪ ਕੌਰ ਨੂੰ ਭਾਵ ਭਿੰਨੀ ਵਿਦਾਇਗੀ ਦਿੱਤੀ। ਇਸ ਮੌਕੇ ਯੂਥ ਵੈਲਫੇਅਰ ਫੈਡਰੇਸ਼ਨ ਦੇ ਆਗੂ ਭਗਵਾਨ ਦਾਸ ਇੰਸਾਂ ਮੋਗਾ, ਤਰਸੇਮ ਲਾਲ ਕਾਕਾ ਰਾਜੇਆਣਾ ਅਤੇ ਸੰਜੀਵ ਕੁਮਾਰ ਮਿੰਟੂ ਬਾਘਾ ਪੁਰਾਣਾ ਨੇ ਦੱਸਿਆ ਕਿ ਭੈਣ ਕੁਲਦੀਪ ਕੌਰ ਦੀ ਉਮਰ 52 ਸਾਲ ਦੇ ਕਰੀਬ ਸੀ। ਪਤੀ ਬਸੰਤ ਸਿੰਘ ਅਤੇ ਸਹੁਰਾ ਅਮਰ ਸਿੰਘ ਡੇਰਾ ਸੱਚਾ ਸੌਦਾ ਸਰਸਾ ਦੇ ਸੇਵਾਦਾਰ ਹਨ। ਸਮੁੱਚਾ ਪਰਿਵਾਰ ਹੀ ਮਾਨਵਤਾ ਭਲਾਈ ਕਾਰਜਾਂ ਲਈ ਸਭ ਤੋਂ ਅੱਗੇ ਖੜ੍ਹਦਾ ਸੀ। ਭੈਣ ਕੁਲਦੀਪ ਕੌਰ ਨੇ ਜਿਉਂਦੇ ਜੀਅ ਹੀ ਡੇਰਾ ਸੱਚਾ ਸੌਦਾ ਸਰਸਾ ਦੀ ਸਿੱਖਿਆ ਤੇ ਅਮਲ ਕਰਦੇ ਹੋਏ ਸਰੀਰ ਦਾਨ ਕਰਨ ਦਾ ਪ੍ਰਣ ਕੀਤਾ ਸੀ। ਅੱਜ ਉਨ੍ਹਾਂ ਦੀ ਅੰਤਿਮ ਇੱਛਾ ਉਨ੍ਹਾਂ ਦੇ ਪਤੀ ਬਸੰਤ ਸਿੰਘ ਅਕਾਊਟੈਂਟ, ਬੇਟਾ ਕ੍ਰਮਜੀਤ ਸਿੰਘ ਅਤੇ ਸਹੁਰਾ ਅਮਰ ਸਿੰਘ ਨੇ ਭੈਣ ਕੁਲਦੀਪ ਕੌਰ ਦੀ ਅੰਤਿਮ ਇੱਛਾ ਪੂਰੀ ਕੀਤੀ ਅਤੇ ਉਨ੍ਹਾਂ ਦੀ ਪਵਿੱਤਰ ਮਿ੍ਤਕ ਦੇਹ ਆਦੇਸ਼ ਮੈਡੀਕਲ ਕਾਲਜ ਬਠਿੰਡਾ ਨੂੰ ਡਾਕਟਰੀ ਖੋਜਾਂ ਲਈ ਦਾਨ ਕੀਤੀ ਗਈ ਤਾਂ ਜੋ ਡਾਕਟਰ ਨਵੀਂਆਂ ਖੋਜਾਂ ਕਰਕੇ ਨਵੀਂਆਂ ਨਵੀਂਆਂ ਬਿਮਾਰੀਆਂ ਦੇ ਇਲਾਜ ਲੱਭੇ ਜਾ ਸਕਣ।

ਇਸ ਮੌਕੇ ਜਗਸੀਰ ਸਿੰਘ ਫੌਜੀ, ਸਤਪਾਲ ਬੋਬੀ, ਹੈਪੀ ਘੋਲੀਆ ਅਤੇ ਕਾਲਾ ਅਰੋੜਾ ਬੁੱਧ ਸਿੰਘ ਵਾਲਾ ਨੇ ਦੱਸਿਆ ਕਿ ਪਹਿਲਾ ਭੈਣ ਦੀਆਂ ਅੱਖਾਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਨੂੰ ਦਾਨ ਕੀਤੀਆਂ ਗਈਆਂ ਅਤੇ ਫਿਰ ਸਰੀਰ ਦਾਨ ਕੀਤਾ ਗਿਆ। ਇਸ ਵੇਲੇ ਭੈਣ ਕੁਲਦੀਪ ਕੌਰ ਦੀਆਂ ਦੋ ਬੇਟੀਆਂ ਨੇ ਆਪਣੀ ਮਾਂ ਦੀ ਅਰਥੀ ਨੂੰ ਮੋਢਾ ਦੇ ਕੇ ਇੱਕ ਨਵੀਂ ਪਿਰਤ ਪਾਈ ਅਤੇ ਆਪਣੀ ਮਾਤਾ ਨੂੰ ਅੰਤਿਮ ਵਿਦਾਇਗੀ ਦਿੱਤੀ।