ਵਕੀਲ ਮਹਿਰੋਂ, ਮੋਗਾ :

ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਅਤੇ ਵੱਖ ਵੱਖ ਸਿੱਖ ਜਥੇਬੰਦੀਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਰੋਸ ਮਾਰਚ ਕੱਿਢਆ। ਮੋਗਾ ਦੇ ਮੇਨ ਚੌਕ ਵਿਚ ਸਿੱਖ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰਾ ਕਰ ਕੇ ਨਾਅਰੇ ਲਗਾਏ ਗਏ।

ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਆਜ਼ਾਦੀ ਦੀ 75ਵੀਂ ਵਰ੍ਹੇਗੰਢ 'ਤੇ ਕੇਂਦਰ ਸਰਕਾਰ ਵੱਲੋਂ ਘਰ ਘਰ ਤਿਰੰਗਾ ਲਹਿਰਾਉਣ ਲਈ ਹੋਕਾ ਦਿੱਤਾ ਗਿਆ ਹੈ। ਸਾਨੂੰ ਤਿਰੰਗੇ 'ਤੇ ਕੋਈ ਇਤਰਾਜ਼ ਨਹੀਂ। ਉਨ੍ਹਾਂ ਕਿਹਾ ਕਿ ਤਿਰੰਗੇ ਵਿਚ 90 ਫੀਸਦੀ ਕੁਰਬਾਨੀਆਂ ਸਿੱਖਾਂ ਦੀਆਂ ਹੀ ਹਨ ਪਰ ਸਾਡੇ ਨਾਲ ਅੱਜ ਸਿਆਸਤਾਂ ਕੀਤੀਆਂ ਜਾਂਦੀਆਂ ਹਨ ਤੇ ਆਜ਼ਾਦੀ ਸਮੇਂ ਵੀ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ 1984 'ਚ ਸ੍ਰੀ ਦਰਬਾਰ ਸਾਹਿਬ ਤੇ ਸਿੱਖਾਂ ਦੀ ਸਰਵਉੱਚ ਅਦਾਲਤ ਸ੍ਰੀ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਕਰ ਦਿੱਤਾ ਗਿਆ। ਦਿੱਲੀ 'ਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ। ਸਾਡੀਆਂ ਧੀਆਂ ਭੈਣਾਂ ਨਾਲ ਜਬਰ ਜਨਾਹ ਕੀਤੇ ਗਏ, ਸਾਡੇ ਬਜ਼ੁਰਗਾਂ ਨੂੰ ਗਲਾਂ 'ਚ ਟਾਇਰ ਪਾ ਕੇ ਸਾੜਿਆ ਗਿਆ। ਸਾਡੇ ਬੱਚਿਆਂ ਤੇ ਨੌਜਵਾਨਾਂ ਨੂੰ ਘਰਾਂ 'ਚੋਂ ਬਾਹਰ ਕੱਢ ਕੇ ਕਤਲ ਕੀਤਾ ਗਿਆ, ਸਾਡੀਆਂ ਮਾਵਾਂ-ਭੈਣਾਂ ਦੀਆਂ ਕੁੱਖਾਂ ਵਿਚ ਬੱਚੇ ਮਾਰ ਦਿੱਤੇ ਗਏ। ਬਹਿਬਲ ਕਲਾਂ ਤੇ ਬਰਗਾੜੀ ਵਿਖੇ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਅਤੇ ਹਾਲੇ ਤਕ ਕਿਸੇ ਵੀ ਸਰਕਾਰ ਕੋਲੋਂ ਕੋਈ ਇਨਸਾਫ਼ ਨਾ ਮਿਲਿਆ। ਉਨ੍ਹਾਂ ਕਿਹਾ ਕਿ ਸਾਡੇ ਬੰਦੀ ਸਿੰਘ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਅਦ ਦਸ-ਦਸ, ਵੀਹ-ਵੀਹ ਸਾਲਾਂ ਤੋਂ ਹਾਲੇ ਵੀ ਉਹ ਜੇਲ੍ਹਾਂ 'ਚ ਤਸੀਹੇ ਝੱਲ ਰਹੇ ਹਨ ਤੇ ਰਿਹਾਅ ਨਹੀਂ ਕੀਤੇ। ਇਹ ਕਿੱਧਰ ਦਾ ਇਨਸਾਫ਼ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਤੇ ਪੰਜਾਬ 'ਚ ਅੱਜ ਤਕ ਜਿੰਨੀਆਂ ਵੀ ਸਰਕਾਰਾਂ ਆਈਆਂ ਸਭ ਦੀਆਂ ਤਾਰਾਂ ਦਿੱਲੀ ਤੱਕ ਮਿਲੀਆਂ ਹੋਈਆਂ ਹਨ, ਇਸ ਲਈ ਕਿਸੇ ਤੋਂ ਵੀ ਇਨਸਾਫ਼ ਦੀ ਉਮੀਦ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਸਿੱਖਾਂ ਨੂੰ ਆਪਣਾ ਇਨਸਾਫ਼ ਆਪ ਲੈਣਾ ਆਉਂਦਾ ਹੈ।

ਇਸ ਮੌਕੇ ਪਰਮਜੀਤ ਸਿੰਘ ਮੰਡ ਮੁੱਖ ਬੁਲਾਰਾ, ਸੁਰਜੀਤ ਸਿੰਘ ਖਾਲਿਸਤਾਨੀ, ਬਲਰਾਜ ਸਿੰਘ ਖਾਲਸਾ, ਸੰਤ ਬਾਬਾ ਰੇਸ਼ਮ ਸਿੰਘ ਖੁਰਾਣਾ, ਮਨਜੀਤ ਸਿੰਘ ਮੱਲਾ, ਜਗਜੀਤ ਸਿੰਘ ਖੋਸਾ, ਹਰਪ੍ਰਰੀਤ ਸਿੰਘ ਜੋਗੇਵਾਲਾ, ਰਾਜਾ ਸਿੰਘ ਖੁਰਾਣਾ, ਗੁਰਸੇਵਕ ਸਿੰਘ ਫੌਜੀ ਮੱਲਕੇ, ਹੁਸੈਨ ਅਹਿਮਦ, ਅਬਦੁਲ ਮਹਿਰਾਨ, ਹਰਪਾਲ ਸਿੰਘ ਕੁੱਸਾ, ਸਤਨਾਮ ਸਿੰਘ ਬਿਲਾਸਪੁਰ, ਰਛਪਾਲ ਸਿੰਘ ਮੋਗਾ ਦਲ ਖਾਲਸਾ ਆਗੂ, ਅਮਰਜੀਤ ਸਿੰਘ ਡਾਲਾ, ਭਾਈ ਸਾਹਿਬ ਭਾਈ ਬਲਬੀਰ ਸਿੰਘ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਸਿੱਖ ਜਥੇਬੰਦੀਆਂ ਦੇ ਆਗੂ ਅਤੇ ਅੌਰਤਾਂ ਹਾਜ਼ਰ ਸਨ।