ਹਰਿੰਦਰ ਭੱਲਾ, ਬਾਘਾਪੁਰਾਣਾ : ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮਾਈ ਭਾਗੋ ਵਿੱਦਿਆ ਸਕੀਮ ਤਹਿਤ 500 ਵਿਦਿਆਰਥਣਾਂ ਨੂੰ ਸਾਈਕਲ ਦਿੱਤੇ ਗਏ। ਮੁੱਖ ਮਹਿਮਾਨ ਸਥਾਨਕ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਲੜਕੀਆਂ ਨੂੰ ਸਾਈਕਲਾਂ ਦੀ ਵੰਡ ਕੀਤੀ।

ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਕਾਂਗਰਸ ਸਰਕਾਰ ਅੌਰਤਾਂ ਨੂੰ ਬਰਾਬਰ ਦੀ ਹਿੱਸੇਦਾਰ ਬਨਾਉਣ ਲਈ 50 ਫੀਸਦੀ ਸੀਟਾਂ ਪੰਚ ਅਤੇ ਸਰਪੰਚ ਅੌਰਤਾਂ ਲਈ ਰਾਖਵੇਂ ਕੀਤੇ ਹਨ। ਪਾਰਲੀਮੈਂਟ ਦੀਆਂ ਸੀਟਾਂ ਲਈ ਕਾਂਗਰਸ ਪਾਰਟੀ ਨੇ ਅੌਰਤਾਂ ਲਈ 35 ਫੀਸਦੀ ਰਾਖਵਾਂਕਰਨ ਰੱਖਿਆ ਹੈ। ਅੱਜ ਅਸੀਂ ਵਿਦਿਆਰਥਣਾਂ ਨੂੰ ਸਾਈਕਲ ਵੰਡ ਰਹੇ ਹਾਂ ਤਾਂ ਜੋ ਉਹ ਸਕੂਲਾਂ ਅੰਦਰ ਅਸਾਨੀ ਨਾਲ ਆ ਜਾ ਸਕਣ ਅਤੇ ਉਚ ਵਿੱÎਦਿਆ ਹਾਸਿਲ ਕਰਕੇ ਆਪਣੇ ਮਾਂ ਬਾਪ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨ। ਇਸ ਮੌਕੇ ਐਸ.ਡੀ.ਐਮ ਸਵਰਨਜੀਤ ਕੌਰ, ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ ਅਤੇ ਪਿ੍ੰਸੀਪਲ ਸੁਦੇਸ਼ ਰਮਨਾ ਨੇ ਕਿਹਾ ਕਿ ਅੱਜ ਯੁੱਗ ਬਦਲ ਚੁੱਕਾ ਹੈ। ਲੋਕ ਵੀ ਧੀਆਂ ਨੂੰ ਪੁੱਤਾਂ ਵਾਂਗ ਸਤਿਕਾਰ ਦੇ ਰਹੇ ਹਨ। ਇਸ ਮੌਕੇ ਸਕੂਲ ਦੇ ਸਟਾਫ ਨੇ ਲੜਕੀਆਂ ਲਈ ਫਲੱਸ਼ ਬਾਥਰੂਮ, ਨਵੇਂ ਕਮਰੇ ਬਨਾਉਣਾ, ਸਕੂਲ ਦੀ ਚਾਰ ਦੁਵਾਰੀ ਦਾ ਵਿਸਥਾਰ ਕਰਵਾਉਣਾ, ਅਧਿਆਪਕਾਂ ਦੀ ਘਾਟ ਆਦਿ ਮੰਗਾਂ ਪ੍ਸ਼ਾਸਨ ਕੋਲ ਰੱਖੀਆਂ ਤਾਂ ਐਸ.ਡੀ.ਐਮ ਸਵਰਨਜੀਤ ਕੌਰ ਨੇ ਕਿਹਾ ਕਿ ਫਲੱਸ਼ਾਂ ਬਾਥਰੂਮਾਂ ਆਦਿ ਦੀ ਮੰਗ ਪਹਿਲ ਤੇ ਅਧਾਰਿਤ ਚੰਦ ਦਿਨਾਂ ਅੰਦਰ ਪੂਰੀ ਕੀਤੀ ਜਾਵੇਗੀ।