ਪੱਤਰ ਪ੍ਰਰੇਰਕ, ਮੋਗਾ : ਜ਼ਿਲ੍ਹੇ ਦੇ ਪਿੰਡ ਮਾੜੀ ਮੁਸਤਫਾ 'ਚ ਘਰ ਵਿਚ ਖੜ੍ਹੀ ਕਾਰ, ਐੱਲਸੀਡੀ ਤੇ ਹੋਰ ਵਹੀਕਲਾਂ ਦੀ ਚਾਬੀਆਂ ਚੋਰੀ ਕਰਕੇ ਲੈ ਜਾਣ ਦੇ ਦੋਸ਼ 'ਚ ਪੁਲਿਸ ਵੱਲੋਂ ਇੱਕ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਬਾਘਾਪੁਰਾਣਾ ਦੇ ਸਹਾਇਕ ਥਾਣੇਦਾਰ ਸੁਖਮੰਦਰ ਸਿੰਘ ਨੇ ਦੱਸਿਆ ਕਿ ਰਜੇਸ਼ ਕੁਮਾਰ ਪੁੱਤਰ ਬਲਦੇਵ ਰਾਜ ਵਾਸੀ ਦੀਵਾਨ ਪੱਤੀ ਮਾੜੀ ਮੁਸਤਫਾ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਕਿ ਗੁਰਪ੍ਰਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਗੁਰੂ ਮਾੜੀ ਉਸ ਦੇ ਘਰ ਵਿਚ ਖੜ੍ਹੀ ਨਰਾਇਣ ਸਿੰਘ ਪੁੱਤਰ ਬਿਸ਼ਨ ਦਾਸ ਵਾਸੀ ਮਾੜੀ ਮੁਸਤਫਾ ਦੀ ਕਾਰ ਨੰਬਰ ਪੀਬੀ 30 ਸੀ 9315, ਇਕ ਐੱਲਸੀਡੀ ਤੇ ਹੋਰ ਵਹੀਕਲਾਂ ਦੀਆਂ ਚਾਬੀਆਂ ਚੋਰੀ ਕਰਕੇ ਲੈ ਗਿਆ। ਜਿਸ 'ਤੇ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਉਕਤ ਵਿਅਕਤੀ ਖ਼ਿਲਾਫ਼ ਅ/ਧ 457, 380 ਆਈਪੀਸੀ ਐਕਟ ਤਹਿਤ ਥਾਣਾ ਬਾਘਾਪੁਰਾਣਾ 'ਚ ਮਾਮਲਾ ਦਰਜ ਕਰ ਲਿਆ ਹੈ।