ਸਤਨਾਮ ਸਿੰਘ ਘਾਰੂ, ਧਰਮਕੋਟ : ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਵੱਖ ਵੱਖ ਸਿਹਤ ਕੇਂਦਰਾਂ ਤੇ ਕੋਰੋਨਾ ਵਾਇਰਸ ਦੀ ਵੈਕਸੀਨ ਲਗਾਈ ਜਾ ਰਹੀ ਹੈ ਜਿਸ ਦੇ ਤਹਿਤ ਡਾ ਰਾਕੇਸ਼ ਕੁਮਾਰ ਬਾਲੀ ਸੀਨੀਅਰ ਮੈਡੀਕਲ ਅਫ਼ਸਰ ਕੋਟ ਈਸੇ ਖਾਂ ਦੀ ਅਗਵਾਈ ਵਿੱਚ ਪੂਰੇ ਬਲਾਕ ਵਿਚ ਸਿਹਤ ਵਿਭਾਗ ਦੀਆਂ ਟੀਮਾਂ ਵੈਕਸੀਨ ਲਗਾ ਰਹੀਆਂ ਹਨ। ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਪਿੰਡ ਜਲਾਲਾਬਾਦ ਪੂਰਬੀ ਵਿਖੇ ਸਿਹਤ ਕੇਂਦਰ ਤੇ 30 ਵਿਅਕਤੀਆਂ ਨੂੰ ਵੈਕਸੀਨ ਲਗਾਈ ਗਈ ਜਿਨਾਂ੍ਹ ਵਿਚ ਜਲਾਲਾਬਾਦ ਪੁਰਬੀ ਨਿਵਾਸੀ 101 ਸਾਲਾਂ ਦੀ ਬਜ਼ੁਰਗ ਮਾਤਾ ਗੁਰਦਿਆਲ ਕੌਰ ਸਭਨਾਂ ਲਈ ਖਿੱਚ ਦਾ ਕੇਂਦਰ ਬਣੀ ਰਹੀ। ਇਸ ਸਮੇਂ ਵੈਕਸੀਨ ਲਗਾਉਣ ਵਾਲੀ ਸਿਹਤ ਵਿਭਾਗ ਦੀ ਟੀਮ ਵਿਚ ਐੱਲਐੱਚਵੀ ਰਜਿੰਦਰ ਰਾਣੀ, ਮੈਡਮ ਸੁਜਾਤਾ ਏਐੱਨਐੱਮ, ਅਮਰ ਸਿੰਘ ਹੈਲਥ ਇੰਸਪੈਕਟਰ ਦਵਿੰਦਰ ਸਿੰਘ ਤੂਰ, ਪਰਮਿੰਦਰ ਕੁਮਾਰ ਤੇ ਪਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਤੋਂ ਪਹਿਲਾਂ ਵੀ ਇਸ ਸਿਹਤ ਕੇਂਦਰ ਉੱਪਰ ਲਗਪਗ ਸੌ ਤੋਂ ਵੱਧ ਲੋਕ ਵੈਕਸੀਨ ਲਗਵਾ ਚੁੱਕੇ ਹਨ ਤੇ ਸਾਰੇ ਪੂਰੀ ਤਰਾਂ੍ਹ ਸੁਰੱਖਿਅਤ ਹਨ। ਇਸ ਸਮੇਂ ਉਨਾਂ੍ਹ ਦੇ ਨਾਲ ਅਮਰਜੀਤ ਕੌਰ ਸਟਾਫ ਨਰਸ, ਕਮਲਪ੍ਰਰੀਤ ਕੌਰ ਐੱਲਐੱਚਵੀ ਤੇ ਆਸ਼ਾ ਵਰਕਰ ਹਾਜ਼ਰ ਸਨ।