ਸਵਰਨ ਗੁਲਾਟੀ, ਮੋਗਾ

ਜ਼ਿਲ੍ਹੇ 'ਚ ਕੋਰੋਨਾ ਦੇ ਮਰੀਜ਼ਾਂ ਦੀ ਸੰਖਿਆ ਰੋਜਾਨਾ ਵਧਣ ਦੇ ਨਾਲ ਹੁਣ ਕੋਰੋਨਾ ਨਾਲ ਮੌਤਾਂ ਦਾ ਅੰਕੜਾ ਵੀ ਵਧਣ ਲੱਗਾ ਹੈ। ਬੁੱਧਵਾਰ ਨੂੰ ਵੀ ਕੋਰੋਨਾ ਨਾਲ ਜਿਲ੍ਹਾ ਮੋਗਾ 'ਚ ਦੋ ਜਣਿਆ ਦੀ ਮੌਤ ਹੋ ਗਈ। ਹੁਣ ਤੱਕ ਕੋਰੋਨਾ ਨਾਲ 112 ਜਣਿਆ ਦੀ ਮੌਤ ਹੋ ਚੁੱਕੀ ਹੈ। ਜਿਲ੍ਹਾ ਸੇਹਤ ਵਿਭਾਗ ਤੋਂ ਅੱਜ ਮਿਲੀਆਂ ਕੋਰੋਨਾ ਰਿਪੋਰਟਾਂ ਅਨੁਸਾਰ 51 ਲੋਕਾਂ ਦੀ ਕਰੋਨਾ ਰਿਪੋਰਟ ਪਾਜੇਟਿਵ ਆਉਣ ਤੇ ਹੁਣ ਤੱਕ ਜਿਲ੍ਹੇ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਸੰਖਿਆ ਵੱਧ ਕੇ 4132 ਹੋ ਗਈ ਹੈ। ਜਿਲ੍ਹੇ ਵਿਚ ਕੋਰੋਨਾ ਦੀ ਬਿਮਾਰੀ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 112 ਤੱਕ ਪੁੱਜ ਗਈ ਹੈ। ਜਿਲ੍ਹੇ ਵਿਚ ਐਕਟਿਵ ਕੇਸਾ ਦੀ ਗਿਣਤੀ 448 ਹੋ ਗਈ ਹੈ ਤੇ 3572 ਲੋਕ ਕਰੋਨਾ ਬਿਮਾਰੀ ਤੋ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ। ਸਿਵਲ ਸਰਜਨ ਮੈਡਮ ਡਾ ਅਮਰਪ੍ਰਰੀਤ ਕੌਰ ਬਾਜਵਾ ਨੇ ਜਾਣਕਾਰੀ ਦੇਦੇ ਦੱਸਿਆ ਕਿ ਜਿਲ੍ਹੇ 'ਚ ਹੁਣ ਤੱਕ ਆਰ.ਟੀ .ਪੀ.ਸੀ.ਆਰ'ਤੇ 88880, ਐਂਟੀਜਨ'ਤੇ 15699, ਟਰੂਨੈਂਟ'ਤੇ 1393 ਕੁੱਲ ਸੈਂਪਲ ਲਏ ਗਏ ਹਨ, ਜਦਕਿ ਕੁੱਲ ਸੈਂਪਲ 105972 ਲਏ ਗਏ ਹਨ, ਜਿਨਾਂ੍ਹ ਵਿਚੋਂ 84906 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਅੱਜ 437 ਸ਼ੱਕੀ ਮਰੀਜ਼ਾਂ ਦੇ ਸੈਂਪਲ ਵੱਖ ਵੱਖ ਖੇਤਰਾਂ ਵਿਚੋਂ ਲੈਕੇ ਲੈਬ ਨੂੰ ਭੇਜੇ ਹਨ। ਉਥੇ 458 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। ਜਿਲ੍ਹੇ ਵਿਚ ਕਰੋਨਾ ਮਰੀਜ਼ਾਂ ਦੀ ਸੰਖਿਆ ਵਿਚ ਲਗਾਤਾਰ ਵੱਧਣਾ ਚਿੰਤਾ ਦਾ ਵਿਸ਼ਾ ਹੈ ਉਥੇ ਸੇਹਤ ਵਿਭਾਗ ਵੱਲੋਂ ਲੋਕਾਂ ਵੱਧ ਤੋਂ ਵੱਧ ਕੋਰੋਨਾ ਵੈਕਸੀਨ ਲਗਾਉਣ ਲਈ ਸਮਾਜ ਸੇਵਾ ਸੁਸਾਇਟੀਆ ਅਤੇ ਨਗਰ ਕੌਂਸਲਰਾਂ ਦੀ ਮੱਦਦ ਨਾਲ ਜਿਲ੍ਹੇ ਦੇ ਪਿੰਡਾਂ, ਕਸਬਿਆਂ ਅਤੇ ਮੁਹੱਲਿਆਂ ਵਿਚ ਵੱਧ ਤੋਂ ਵੱਧ ਕੈਂਪ ਲਗਾਏ ਜਾ ਰਹੇ ਹਨ ਤਾਂ ਕਿ ਲੋਕ ਇਸ ਬਿਮਾਰੀ ਤੋਂ ਬਚਣ ਲਈ ਵੈਕਸੀਨੇਸ਼ਨ ਕਰਵਾਕੇ ਵੱਧ ਤੋਂ ਵੱਧ ਲਾਭ ਲੈ ਸਕਣ।