ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਟੋਕੀਓ ਵਿੱਚ ਬਹੁਤ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਭਾਰਤੀ ਹਾਕੀ ਟੀਮ ਨੇ ਜਰਮਨ ਨੂੰ 41 ਸਾਲਾਂ ਬਾਅਦ ਜਿੱਤ ਕੇ ਕਾਂਸ਼ੀ ਦਾ ਮੈਡਲ ਭਾਰਤ ਦੀ ਝੋਲੀ ਪਾਇਆ। ਸਮੱੁਚੀ ਹਾਕੀ ਟੀਮ ਨੂੰ ਮੁਬਾਰਕਾਂ ਦਿੰਦੇ ਹੋਏ ਹਰਜਿੰਦਰ ਸਿੰਘ ਰੋਡੇ ਨੇ ਕਿਹਾ ਕਿ ਅੱਜ ਹਰ ਪੰਜਾਬੀ ਹਰ ਦੇਸ਼ ਵਾਸੀ, ਭਾਵੇਂ ਵਿਦੇਸ਼ ਦੀ ਧਰਤੀ 'ਤੇ ਬੈਠਾ ਮਾਣ ਮਹਿਸੂਸ ਕਰ ਰਿਹਾ ਹੈ। ਇਹ ਕੋਈ ਛੋਟੀ ਪ੍ਰਰਾਪਤੀ ਨਹੀਂ। ਉਨ੍ਹਾਂ ਕਿਹਾ ਦੂਸਰੇ ਦੇਸ਼ਾਂ ਦੇ ਮੁਕਾਬਲੇ ਸਾਡੇ ਦੇਸ਼ ਦੇ ਖਿਡਾਰੀਆਂ ਨੂੰ ਕੋਈ ਸਹੂਲਤਾਂ ਨਹੀਂ, ਨਾ ਵਧੀਆ ਅੰਤਰਰਾਸ਼ਟਰੀ ਪੱਧਰ ਦੇ ਗਰਾਊਂਡ, ਨਾ ਵਧੀਆ ਕੋਚ, ਨਾ ਵਧੀਆ ਖਾਣ ਪੀਣ ਅਤੇ ਨਾ ਵਧੀਆ ਰਹਿਣ ਸਹਿਣ। ਇਹਨਾਂ ਹਾਲਤਾਂ ਵਿੱਚ ਮੈਡਲ ਲੈ ਕੇ ਆਉਣਾ ਬਹੁਤ ਮਾਣ ਵਾਲੀ ਗੱਲ ਹੈ। ਜੇਕਰ ਪੰਜਾਬ ਦੇ ਨੌਜਵਾਨਾਂ ਨੂੰ ਵਧੀਆ ਸਹੂਲਤਾਂ ਮਿਲਣ, ਤਾਂ ਇਹ ਨਸ਼ਿਆਂ ਦੀ ਦਲ ਦਲ ਵਿੱਚੋਂ ਬਹਾਰ ਨਿਕਲ ਕੇ ਪੰਜਾਬ ਦਾ ਤੇ ਭਾਰਤ ਦਾ ਨਾਂ ਰੌਸ਼ਨ ਕਰਨਗੇ। ਇੱਥੇ ਸਾਰੀਆਂ ਸਹੁਲਤਾਂ ਜਿੱਤਣ ਤੋਂ ਬਾਅਦ ਮਿਲਦੀਆਂ ਹਨ। ਇਥੇ ਝੋਨਾ ਲਾਉਂਦੇ ਖਿਡਾਰੀ ਓਲੰਪਿਕ ਖੇਡ ਰਹੇ ਹਨ। ਹਰ ਖਿਡਾਰੀ ਦਾ ਪਹਿਲਾਂ ਖਿਆਲ ਰੱਖਣਾ ਚਾਹੀਦਾ ਹੈ। ਅੱਜ ਫਿਰ ਪੰਜਾਬ ਦੇ ਖਿਡਾਰੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬੀ ਪਹਿਲਾਂ ਦੀ ਤਰ੍ਹਾਂ ਹਾਕੀ ਨਾਲ ਪਿਆਰ ਕਰਦੇ ਹਨ। ਭਾਰਤ ਦੀ ਹਾਕੀ ਟੀਮ ਵਿੱਚ 9 ਪੰਜਾਬੀ ਖੇਡ ਰਹੇ ਹਨ। ਪੰਜਾਬ ਸਰਕਾਰ ਨੂੰ ਹਰ ਇੱਕ ਪੰਜਬੀ ਖਿਡਾਰੀ ਨੂੰ 5 ਕਰੋੜ ਰੁਪਏ ਤੇ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਨੌਜਵਾਨਾਂ ਦਾ ਰੁਝਾਝ ਖੇਡਾਂ ਵੱਲ ਵਧੇ।