ਕੈਪਸ਼ਨ : ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਵਿਖੇ ਸਫਾਈ ਕਰਵਾਉਂਦੇ ਹੋਏ ਸਿਹਤ ਸੁਪਰਵਾਈਜ਼ਰ ਮਹਿੰਦਰਪਾਲ ਲੂੰਬਾ।

ਨੰਬਰ 6 ਮੋਗਾ 5 ਪੀ

ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਅਤੇ ਦਫਤਰ ਸਿਵਲ ਸਰਜ਼ਨ ਵਿੱਚ ਸਾਫ-ਸੁਥਰੇ ਮਾਹੌਲ ਲਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵੱਛ ਭਾਰਤ ਅਭਿਆਨ ਤਹਿਤ ਸਿਵਲ ਸਰਜਨ ਹਰਿੰਦਰਪਾਲ ਸਿੰਘ ਵੱਲੋਂ ਵਿਸ਼ੇਸ਼ ਤੌਰ 'ਤੇ 50 ਹਜ਼ਾਰ ਰੁਪਏ ਦਾ ਫੰਡ ਜਾਰੀ ਕਰਵਾਇਆ ਗਿਆ ਹੈ। ਜਿਸ ਨਾਲ ਹਸਪਤਾਲ ਦੇ ਹਰ ਕੋਨੇ ਵਿੱਚ ਸਫਾਈ ਕਰਵਾਉਣ ਅਤੇ ਨੀਵੇਂ ਪਾਸੇ ਮਿੱਟੀ ਦੀ ਭਰਤ ਪਾਉਣ ਦੇ ਨਾਲ-ਨਾਲ ਹਰਿਆਲੀ ਭਰੇ ਮਾਹੌਲ ਲਈ ਬੂਟੇ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਇਹ ਕੰਮ ਸਿਵਲ ਸਰਜ਼ਨ ਦਫਤਰ ਦੇ ਸਿਹਤ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਵੱਲੋਂ ਪਿਛਲੇ ਇੱਕ ਹਫਤੇ ਤੋਂ ਇਹ ਕੰਮ ਸ਼ੁਰੂ ਕਰਵਾਇਆ ਗਿਆ ਹੈ। ਮਹਿੰਦਰਪਾਲ ਲੂੰਬਾ ਨੇ ਦੱਸਿਆ ਕਿ ਸਿਵਲ ਸਰਜ਼ਨ ਵੱਲੋਂ ਸਾਫ ਸਫਾਈ ਦੇ ਕੰਮ ਲਈ ਹਰ ਤਰ੍ਹਾਂ ਸਹਿਯੋਗ ਕਰਵਾਇਆ ਹੈ ਅਤੇ ਉਹਨਾਂ ਵੱਲੋਂ ਇਸ ਅਭਿਆਨ ਤਹਿਤ ਹਸਪਤਾਲ ਅਤੇ ਸਿਵਲ ਸਰਜ਼ਨ ਦਫਤਰ ਵਿੱਚ ਹਰਿਆਲੀ ਭਰਿਆ ਮਾਹੌਲ ਬਨਾਉਣ ਲਈ ਸਫਾਈ ਕਰਵਾਉਣ ਦਾ ਕੰਮ ਚਲਾਇਆ ਗਿਆ ਹੈ। ਉਹਨਾਂ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸਿਵਲ ਸਰਜ਼ਨ ਦਫਤਰ ਦੇ ਸਾਹਮਣੇ ਜੰਗਲੀ ਬੂਟੀ ਉੱਗੀ ਹੋਈ ਸੀ ਜਿੱਥੇ ਸਫਾਈ ਕਰਵਾ ਕੇ ਸਜਾਵਟੀ ਬੂਟੇ ਲਗਵਾਏ ਜਾਣਗੇ ਅਤੇ ਪਾਰਕਿੰਗ ਦੀ ਵਿਵਸਥਾ ਕਰਵਾਈ ਜਾਵੇਗੀ।