ਵਕੀਲ ਮਹਿਰੋਂ, ਮੋਗਾ

ਬਰਸਾਤੀ ਮੌਸਮ ਦੇ ਮੱਦੇਨਜ਼ਰ ਸ਼ਹਿਰ ਵਾਸੀਆਂ ਨੂੰ ਡੇਂਗੂ ਦੇ ਕਹਿਰ ਤੋਂ ਸੁਰੱਖਿਅਤ ਰੱਖਣ ਲਈ ਵਿਧਾਇਕ ਡਾ: ਹਰਜੋਤ ਕਮਲ ਦੇ ਦਿਸ਼ਾਂ ਨਿਰਦੇਸ਼ਾਂ ਤੇ ਵੱਖ ਵੱਖ ਵਾਰਡਾਂ ਵਿਚ ਡੇਂਗੂ ਤੋਂ ਬਚਾਅ ਲਈ ਫੌਗਿੰਗ ਕਾਰਵਾਈ ਜਾ ਰਹੀ ਹੈ। ਇਸੇ ਕੜੀ ਤਹਿਤ ਵਾਰਡ ਨੰਬਰ 3 ਦੇ ਇੰਚਾਰਜ ਅਤੇ ਸਿਟੀ ਕਾਂਗਰਸ ਪ੍ਰਧਾਨ ਜਤਿੰਦਰ ਅਰੋੜਾ ਦੀ ਅਗਵਾਈ ਵਿਚ ਸਮੁੱਚੇ ਵਾਰਡ ਵਿਚ ਫੌਗਿੰਗ ਕਰਵਾਈ ਗਈ। ਜਤਿੰਦਰ ਅਰੋੜਾ ਨੇ ਆਪਣੀ ਦੇਖ ਰੇਖ ਵਿਚ ਫੌਗਿੰਗ ਕਰਵਾਉਂਦਿਆਂ ਆਖਿਆ ਕਿ ਵਿਧਾਇਕ ਡਾ: ਹਰਜੋਤ ਕਮਲ ਦੀ ਪੇ੍ਰਰਨਾ ਨਾਲ ਸਮੁੱਚੇ ਸ਼ਹਿਰ ਵਿਚ ਫੌਗਿੰਗ ਕਰਵਾਈ ਜਾ ਰਹੀ ਹੈ ਅਤੇ ਹੌਦੀਆਂ ਦੀ ਸਫ਼ਾਈ ਵੀ ਕਰਵਾਈ ਜਾ ਰਹੀ ਹੈ ਤਾਂ ਕਿ ਮੀਂਹ ਕਾਰਨ ਆਮ ਲੋਕਾਂ ਨੂੰ ਦਿੱਕਤ ਨਾ ਆਵੇ। ਅਰੋੜਾ ਨੇ ਆਖਿਆ ਕਿ ਉਹ ਸਮੁੱਚੇ ਸ਼ਹਿਰ ਦੇ ਵਾਰਡਾਂ ਦੀਆਂ ਗਲੀਆਂ ਨਾਲੀਆਂ ਅਤੇ ਹੌਦੀਆਂ ਆਦਿ ਦੀ ਮੁਰੰਮਤ ਲਈ ਵਾਰਡਾਂ ਦੇ ਕੌਂਸਲਰਾਂ ਦੇ ਸਹਿਯੋਗ ਨਾਲ ਯਤਨ ਤੇਜ਼ ਕਰਨਗੇ। ਇਸ ਮੌਕੇ ਰਮਨ ਲੋਧੜਾ, ਲੱਕੀ ਸਰਾਂ, ਸੰਨੀ ਤੁਲੀ, ਯਤਿੰਦਰ ਸਿੰਘ ਆਦਿ ਹਾਜ਼ਰ ਸਨ।