ਜਾਨੀ ਨੁਕਸਾਨ ਹੋਣ ਤੋਂ ਬਚਾਅ

ਕੈਪਸ਼ਨ : ਅੱਗ 'ਤੇ ਪਾਣੀ ਨਾਲ ਕਾਬੂ ਪਾਉਂਦੇ ਲੋਕ ਤੇ ਨੁਕਸਾਨੀ ਹੋਈ ਕਾਰ ਦਾ ਜ਼ਾਇਜਾ ਲੈਣ ਸਮੇਂ ਪੁਲਿਸ ਪਾਰਟੀ।

ਨੰਬਰ : 28 ਮੋਗਾ 10 ਪੀ, 11 ਪੀ

ਐੱਨਐੱਸ. ਲਾਲੀ, ਕੋਟ ਈਸੇ ਖਾਂ : ਸਥਾਨਕ ਸ਼ਹਿਰ ਦੇ ਅੰਮਿ੍ਤਸਰ ਰੋਡ 'ਤੇ ਸਥਿਤ ਪਿੰਡ ਨਿਹਾਲਗੜ੍ਹ ਦੇ ਅੱਡੇ ਕੋਲ ਦੁਪਹਿਰ ਸਮੇਂ ਚੱਲਦੀ ਹੋਈ ਮਹਿੰਦਰਾ ਵਰੀਟੋ ਕਾਰ ਪੀਬੀ 19 ਕੇ 6750 ਨੂੰ ਅਚਾਨਕ ਅੱਗ ਲੱਗ ਗਈ। ਕਾਰ 'ਚ ਸਵਾਰ ਦੋ ਵਿਅਕਤੀ ਸਮਾਂ ਰਹਿੰਦੇ ਹੀ ਗੱਡੀ ਵਿਚੋਂ ਬਾਹਰ ਨਿਕਲ ਆਏ ਪਰ ਅੱਗ ਨਾਲ ਗੱਡੀ ਦਾ ਅਗਲਾ ਹਿੱਸਾ ਲਗਪਗ ਪੂਰੀ ਤਰ੍ਹਾਂ ਸੜ੍ਹ ਕੇ ਸੁਆਹ ਹੋ ਗਿਆ। ਘਟਨਾ ਸਥਾਨ 'ਤੇ ਮੌਜੂਦ ਲੋਕਾਂ ਤੇ ਰਾਹਗੀਰਾਂ ਨੇ ਨੇੜਲੇ ਢਾਬੇ ਤੋਂ ਬਾਲਟੀਆਂ ਤੇ ਹੋਰਨਾਂ ਭਾਂਡਿਆਂ ਰਾਹੀ ਪਾਣੀ ਲਿਆ ਕੇ ਬੜ੍ਹੀ ਮੁਸ਼ੱਕਤ ਨਾਲ ਅੱਗ 'ਤੇ ਕਾਬੂ ਪਾਇਆ। ਕਾਰ ਚਾਲਕ ਹਰਬੰਸ ਸਿੰਘ ਅਨੁਸਾਰ ਲੱਤਾਂ ਨੂੰ ਸੇਕ ਮਹਿਸੂਸ ਹੋਣ 'ਤੇ ਉਸ ਨੇ ਗੱਡੀ ਚੈੱਕ ਕਰਨ ਲਈ ਰੋਕੀ ਤਾਂ ਕਾਰ ਦੇ ਇੰਜਣ ਵਾਲੇ ਹਿੱਸੇ ਨੂੰ ਅੱਗ ਲੱਗੀ ਹੋਈ ਸੀ ਜੋ ਵੇਖਦੇ ਹੀ ਵੇਖਦੇ ਕਾਫੀ ਜ਼ਿਆਦਾ ਵਧ ਗਈ। ਅੱਗ 'ਤੇ ਕਾਬੂ ਪਾਉਣ ਤੋਂ ਬਾਅਦ ਧੁਖ ਰਹੀ ਕਾਰ ਨੂੰ ਕਰੇਨ ਨਾਲ ਨੇੜਲੀ ਨਹਿਰ 'ਤੇ ਲਿਜਾ ਕੇ ਲੋਕਾਂ ਵਲੋਂ ਹੋਰ ਨੁਕਸਾਨ ਹੋਣੋਂ ਬਚਾਅ ਲਿਆ। ਚਾਲਕ ਦੇ ਨਾਲ ਕਾਰ 'ਚ ਸਵਾਰ ਨੌਜਵਾਨ ਮੁਨੀਸ਼ ਕੁਮਾਰ ਪੁੱਤਰ ਕਿ੍ਸ਼ਨ ਕੁਮਾਰ ਵਾਸੀ ਸਹਿਣਾ ਨੇੜੇ ਭਦੌੜ ਜ਼ਿਲ੍ਹਾ ਸੰਗਰੂਰ ਨੇ ਦੱਸਿਆ ਕਿ ਉਹ ਆਪਣੀ ਭੈਣ ਨੂੰ ਲੈਣ ਲਈ ਉਸ ਦੇ ਸਹੁਰੇ ਘਰ ਸਰਹਾਲੀ ਜਾ ਰਿਹਾ ਸੀ ਕਿ ਅਚਾਨਕ ਇਹ ਹਾਦਸਾ ਵਾਪਰ ਗਿਆ। ਅੱਗ ਲੱਗਣ ਦਾ ਕਾਰਨ ਤਾਰਾਂ ਦੀ ਸਪਾਰਕਿੰਗ ਨੂੰ ਮੰਨਿਆ ਜਾ ਰਿਹਾ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਏਐੱਸਆਈ ਸੁਰਜੀਤ ਸਿੰਘ ਦੀ ਅਗਵਾਈ ਹੇਠ ਥਾਣਾ ਕੋਟ ਈਸੇ ਖਾਂ ਦੀ ਪੁਲਿਸ ਪਾਰਟੀ ਨੇ ਮੌਕੇ 'ਤੇ ਪੁੱਜ ਕੇ ਕਾਰਵਾਈ ਆਰੰਭ ਕਰ ਦਿੱਤੀ।