ਕੈਪਸ਼ਨ : ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਗਗਨ ਸੰਗਰਾਮੀ।

ਨੰਬਰ : 6 ਮੋਗਾ 7 ਪੀ

ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਗੁਰੂ ਨਾਨਕ ਕਾਲਜ ਰੋਡੇ ਵਿਖੇ ਕੌਮੀ ਨਾਗਰਿਕਤਾ ਰਜਿਸਟਰਡ, ਕੌਮੀ ਆਬਾਦੀ ਰਜਿਸਟਰਡ ਤੇ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਸੈਮੀਨਾਰ ਕੀਤਾ ਗਿਆ। ਇਸ ਸੈਮੀਨਾਰ 'ਚ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਗਗਨ ਸੰਗਰਾਮੀ ਨੂੰ ਮੁੱਖ ਬੁਲਾਰੇ ਵਜੋਂ ਬੁਲਾਇਆ ਗਿਆ।

ਇਸ ਮੌਕੇ ਮੁੱਖ ਬੁਲਾਰੇ ਗਗਨ ਸੰਗਰਾਮੀ ਨੇ ਕਿਹਾ ਕਿ ਕੇਂਦਰ ਸਰਕਾਰ ਉੱਕਤ ਕਾਨੂੰਨਾਂ ਤਹਿਤ ਜਿੱਥੇ ਭਾਰਤੀ ਸੰਵਿਧਾਨ ਦੀ ਉਲੰਘਣਾ ਕਰ ਰਹੀ ਹੈ, ਉੱਥੇ ਹੀ ਦੇਸ਼ ਦੀ ਸਭ ਤੋਂ ਵੱਡੀ ਘੱਟ ਗਿਣਤੀ ਨੂੰ ਸ਼ੱਕ ਦੇ ਘੇਰੇ 'ਚ ਖੜ੍ਹਾ ਕਰਕੇ ਫਿਰਕੂ ਫਸਾਦਾਂ ਲਈ ਮਾਹੌਲ ਬਣਾ ਰਹੀ ਹੈ। ਦੇਸ਼ ਦੇ ਗਰੀਬ ਹਿੰਦੂਆਂ, ਗਰੀਬ ਸਿੱਖਾਂ, ਗਰੀਬ ਮੁਸਲਮਾਨਾਂ ਸਮੇਤ ਹਰੇਕ ਗਰੀਬ ਤਬਕੇ ਨੂੰ ਆਪਣੀ ਨਾਗਰਿਕਤਾ ਸਾਬਿਤ ਕਰਨ ਲਈ ਕਈ ਤਰ੍ਹਾਂ ਦੇ ਪਾਪੜ ਵੇਲਣੇ ਪੈਣਗੇ ਤੇ ਉਹ ਹੋਰ ਗਰੀਬੀ 'ਚ ਧੱਕੇ ਜਾਣਗੇ ਤੇ ਜਿਹੜੇ ਨਾਗਰਿਕਤਾ ਸਾਬਿਤ ਨਾ ਕਰ ਪਾਏ, ਉਹ ਸਰਕਾਰ ਦੇ ਰਹਿਮੋ ਕਰਮ 'ਤੇ ਹੋਣਗੇ ਕਿ ਉਹਨਾਂ ਨੂੰ ਮੁਲਕ 'ਚ ਰੱਖਣਾ ਜਾਂ ਨਹੀਂ। ਮੁਲਕ ਨੂੰ ਲੋਕਤੰਤਰ ਦੀ ਬਜਾਏ ਤਾਨਾਸ਼ਾਹੀ ਵੱਲ ਧੱਕਿਆ ਜਾ ਰਿਹਾ ਹੈ। ਕਾਨੂੰਨ ਦੇ ਖਿਲਾਫ ਥਾਂ-ਥਾਂ 'ਤੇ ਹੋ ਰਹੇ ਵਿਰੁੱਧ ਪ੍ਰਦਰਸ਼ਨਾਂ ਵਿੱਚ ਸ਼ਾਮਲ ਲੋਕਾਂ ਨੂੰ ਤਾਨਾਸ਼ਾਹੀ ਤਰੀਕੇ ਨਾਲ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ।

ਜਿਸ ਤਹਿਤ ਸਭ ਤੋਂ ਪਹਿਲਾਂ ਉਨ੍ਹਾਂ ਨੇ ਲਵ ਜਹਾਦ, ਗਊ ਹੱਤਿਆ ਵਰਗੇ ਮੁੱਦੇ ਉਛਾਲੇ ਫਿਰ ਧਾਰਾ 370 ਹਟਾ ਕੇ ਕਸ਼ਮੀਰੀ ਲੋਕਾਂ ਤੇ ਜਬਰ ਦਾ ਕੁਹਾੜਾ ਚਲਾਇਆ ਤੇ ਬਾਬਰੀ ਮਸਜਿਦ ਨੂੰ ਢਹਾ ਕੇ ਰਾਮ ਮੰਦਰ ਇਸ ਦੀ ਉਸਾਰੀ ਕਰਨਾ ਉਸੇ ਫਾਸ਼ੀਵਾਦ ਨੂੰ ਅੱਗੇ ਵਧਾਉਣ ਵੱਲ ਉਠਾਏ ਗਏ ਕਦਮ ਹਨ ਤੇ ਹੁਣ ਐੱਨਆਰਸੀ ਤੇ ਸੀਏਏ ਨਾਂ ਦੇ ਕਾਨੂੰਨਾਂ ਤਹਿਤ ਮੁਲਕ ਨੂੰ ਧਾਰਮਿਕ ਆਧਾਰ 'ਤੇ ਨਾਗਰਿਕਤਾ ਦੇਣ ਵਾਲਾ ਕਾਨੂੰਨ ਿਫ਼ਰਕਾਪ੍ਰਸਤੀ ਨੂੰ ਹੋਰ ਹਵਾ ਦੇਣ ਵਾਲਾ ਹੈ। ਉਹਨਾਂ ਕਿਹਾ ਕਿ ਇਕੱਲੇ ਅਸਾਮ 'ਚ ਸਰਕਾਰੀ ਖਜ਼ਾਨੇ 'ਚ 16 ਸੌ ਕਰੋੜ ਤੇ ਲੋਕਾਂ ਦਾ 8 ਹਜ਼ਾਰ ਕਰੋੜ ਖਰਚ ਆਇਆ ਹੈ। ਦੂਜੇ ਪਾਸੇ ਜਦੋਂ ਸਰਕਾਰ ਸਸਤੀ ਸਿੱਖਿਆ ਤੇ ਰੁਜ਼ਗਾਰ ਤੋਂ ਇਲਾਵਾ ਸਿਹਤ ਸਹੂਲਤਾਂ ਤੋਂ ਪੱਲਾ ਝਾੜ ਰਹੀ ਹੋਵੇ ਅਜਿਹੇ ਸਮੇਂ ਲੋਕਾਂ ਦੇ ਟੈਕਸਾਂ ਨਾਲ ਇਕੱਠੇ ਕੀਤੇ ਖਜ਼ਾਨੇ ਤੇ ਲੋਕਾਂ ਦੀਆਂ ਜੇਬਾਂ ਤੇ ਪਾਏ ਜਾ ਰਹੇ ਬੇਲੋੜੇ ਬੋਝ ਪਾਉਣ ਦੀ ਇਜਾਜ਼ਤ ਹਰਗਿਜ਼ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਦੇਸ਼ ਨੂੰ ਐਮਰਜੈਂਸੀ ਵੱਲ ਧੱਕਣ ਵਾਲੇ ਹਾਲਾਤਾਂ ਦੀ ਵੀ ਵਿਰੋਧਤਾ ਕੀਤੀ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਨਾਜਾਇਜ਼ ਰੂਪ 'ਚ ਖੁਦ ਵਾਹਨ ਸਾੜ ਕੇ ਉਸ ਦਾ ਜ਼ਿੰਮਾ ਪ੍ਰਦਰਸ਼ਨਕਾਰੀਆਂ ਤੇ ਲਾਇਆ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਸੁੱਟਣਾ ਇੱਕ ਤਾਨਾਸ਼ਾਹੀ ਕਦਮ ਹੈ। ਇਸ ਮੌਕੇ 25 ਮਾਰਚ ਨੂੰ ਲੁਧਿਆਣਾ ਵਿਖੇ ਕੀਤੇ ਜਾ ਰਹੇ ਪ੍ਰਦਰਸ਼ਨ 'ਚ ਸ਼ਾਮਿਲ ਹੋਣ ਦਾ ਸੱਦਾ ਲਾਇਆ ਗਿਆ।

ਇਸ ਮੌਕੇ ਰਾਜਨੀਤੀ ਸ਼ਾਸ਼ਤਰ ਦੇ ਪੋਫੈਸਰ ਬਖਸ਼ੀਸ਼ ਆਜਾਦ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਪੀਐੱਸਯੂ ਦੇ ਕਾਲਜ ਕਮੇਟੀ ਦੇ ਪ੍ਰਧਾਨ ਅਮਨਦੀਪ ਕੌਰ ਬਾਘਾ ਪੁਰਾਣਾ ਤੇ ਮੈਂਬਰ ਅਮਨ ਚੰਦ ਪੁਰਾਣਾ, ਹਰਦੇਵ ਸਮਾਧ ਭਾਈ, ਮਨਦੀਪ ਕੌਰ ਰਾਜਕਰਨ, ਲਵਪ੍ਰਰੀਤ ਤੇ ਹੋਰ ਵਿਦਿਆਰਥੀ ਹਾਜ਼ਰ ਸਨ।