ਪੱਤਰ ਪ੍ਰੇਰਕ, ਮੋਗਾ : ਸਥਾਨਕ ਸ਼ਹਿਰ 'ਚ ਇਕ ਵਿਆਹ ਸਮਾਗਮ ਤੋਂ ਵਾਪਸ ਆਉਂਦਿਆਂ ਦੋ ਵਿਅਕਤੀ ਬੁਲਟ ਦਾ ਧਮਾਕਾ ਹੋਣ ਨਾਲ ਪੂਰੀ ਤਰ੍ਹਾਂ ਝੁਲਸ ਗਏ। ਇਹ ਦੋਵੇਂ ਵਿਅਕਤੀ ਪਿੰਡ ਘੱਲਕਲਾਂ ਦੇ ਵਸਨੀਕ ਹਨ ਜਿਨ੍ਹਾਂ 'ਚ ਇਕ ਦੀ ਉਮਰ 42 ਅਤੇ ਦੂਜੇ ਦੀ 38 ਸਾਲ ਦੱਸੀ ਜਾ ਰਹੀ ਹੈ।

ਇਹ ਦੋਵੇਂ ਨੌਜਵਾਨ ਆਪਣੇ ਬੁਲਟ 'ਤੇ ਜਾ ਰਹੇ ਸਨ ਅਤੇ ਪਿੰਡ ਦੁੱਨੇਕੇ ਨੇੜੇ ਉਹਨਾਂ ਦੇ ਬੁਲਟ 'ਚ ਧਮਾਕਾ ਹੋ ਗਿਆ ਅਤੇ ਅੱਗ ਲੱਗ ਗਈ। ਦੋਵਾਂ ਨੌਜਵਾਨਾਂ ਨੂੰ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਜਿਨ੍ਹਾਂ 'ਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਥੇ ਹੀ ਮੌਕੇ 'ਤੇ ਜਾ ਰਹੇ ਕੁਝ ਲੋਕਾਂ ਨੇ ਦੱਸਿਆ ਕਿ ਇਹ ਦੋਵੇਂ ਆਪਣੀ ਬੁਲਟ ਮੋਟਰਸਾਈਕਲ ਦੇ ਪਟਾਕੇ ਵਜਾ ਰਹੇ ਸਨ ਜਿਸ ਕਰਕੇ ਮੋਟਰਸਾਈਕਲ 'ਚ ਅੱਗ ਲੱਗ ਗਈ। ਫਿਲਹਾਲ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਜਾਂਚ ਤੋਂ ਬਾਅਦ ਦੀ ਸੱਚ ਸਾਹਮਣੇ ਆਵੇਗਾ।