ਪੱਤਰ ਪ੍ਰਰੇਰਕ, ਮੋਗਾ : ਬੀਤੇ ਦਿਨੀਂ ਉਤਰ ਪ੍ਰਦੇਸ਼ 'ਚ ਗ੍ਰਾਮਆਂਚਲ ਕਾਲਜ, ਲਖਨਉ ਵਿਖੇ ਰਾਸ਼ਟਰ ਪੱਧਰੀ ਤੀਰ ਅੰਦਾਜ਼ੀ ਖੇਡ ਮੁਕਾਬਲੇ ਦੀ ਨੈਸ਼ਨਲ ਫੀਲਡ ਆਰਚਰੀ 2021 ਚੈਂਪੀਅਨਸ਼ਪਿ ਅੰਡਰ 17 ਆਯੋਜ਼ਤ ਕੀਤੀ ਗਈ ਜਿਸ ਵਿੱਚ ਮੋਗਾ ਦੇ ਸਪੁੱਤਰ ਅਤੇ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਦੇ 11ਵੀਂ ਦੇ ਵਿਦਿਆਰਥੀ ਬਰਾਹਮਰਾਜ਼ ਸਿੰਘ ਨੇ ਹਿੱਸਾ ਲਿਆ ਅਤੇ ਰਾਸ਼ਟਰੀ ਪੱਧਰ ਤੇ ਹੋਏ ਇਸ ਤੀਰ ਅੰਦਾਜ਼ੀ ਮੁਕਾਬਲੇ 'ਚ ਬੇਹਤਰੀਨ ਪ੍ਰਦਰਸ਼ਨ ਕਰਦਿਆਂ ਬਰਾਹਮਰਾਜ਼ ਸਿੰਘ ਨੇ ਪਹਿਲਾ ਸਥਾਨ ਪ੍ਰਰਾਪਤ ਕਰਕੇ ਗੋਲਡ ਮੈਡਲ ਜਿੱਤ ਕੇ ਲਿਆਂਦਾ। ਅੱਜ ਮੋਗਾ ਦੀ ਨਾਮੀ ਸਮਾਜ ਸੇਵੀ ਸੰਸਥਾ ਵੀ ਕੇਅਰ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਦਿਨੇਸ਼ ਗਰਗ ਐਡਵੋਕੇਟ ਦੀ ਅਗਵਾਈ 'ਚ ਮੋਗਾ ਦੀ ਸ਼ਾਨ ਇਸ ਗੋਲਡ ਮੈਡਲ ਵਿਜੇਤਾ ਨੂੰ ਉਸਦੇ ਘਰ ਵਿਖੇ ਉਸਦੀ ਮਾਤਾ ਨਵਜੋਤ ਕੌਰ ਅਤੇ ਪਿਤਾ ਰਾਜ਼ਪਾਲ ਸਿੰਘ ਦੀ ਹਾਜ਼ਰੀ ਚ' ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਲਿ੍ਹਾ ਇੰਟਕ ਅਤੇ ਖੱਤਰੀ ਸਭਾ ਦੇ ਪ੍ਰਧਾਨ ਵਿਜੇ ਧੀਰ ਐਡਵੋਕੇਟ ਅਤੇ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਪ੍ਰਦੇਸ਼ ਮੀਤ ਪ੍ਰਧਾਨ ਡਾਕਟਰ ਅਮਨਦੀਪ ਕੌਰ ਅਰੋੜਾ ਵੀ ਕੇਅਰ ਵੈੱਲਫੇਅਰ ਸੋਸਾਇਟੀ ਵਲੋਂ ਸ਼ਾਮਲ ਹੋਏ।