ਸਵਰਨ ਗੁਲਾਟੀ, ਮੋਗਾ : 2 ਸਾਲ ਬਾਅਦ ਜੇਲ੍ਹ 'ਚੋਂ ਰਿਹਾਅ ਹੋ ਕੇ ਆਏ ਵਿਅਕਤੀ ਦੀ ਸ਼ੱਕੀ ਹਲਾਤ 'ਚ ਲਾਸ਼ ਮਿਲੀ ਹੈ। ਪੁਲਿਸ ਨੇ ਲਾਸ਼ ਨੂੰ ਆਪਣੇ ਕਬਜੇ 'ਚ ਲੈ ਕੇ ਅਗਲੀ ਕਾਰਵਾਈ ਲਈ ਮੋਗਾ ਦੇ ਸਰਕਾਰੀ ਹਸਪਤਾਲ 'ਚ ਰੱਖਵਾ ਦਿੱਤੀ ਹੈ।

ਮ੍ਰਿਤਕ ਦੀ ਪਛਾਣ ਦਵਿੰਦਰ ਸਿੰਘ ਉਰਫ ਕਾਲਾ ਵਾਸੀ ਮਸੀਤਾ ਰੋਡ ਕੋਟ ਇਸੇ ਖਾਂ ਦੇ ਤੌਰ 'ਤੇ ਉਸ ਦੇ ਭਰਾ ਹਰਜਿੰਦਰ ਸਿੰਘ ਨੇ ਕੀਤੀ। ਮ੍ਰਿਤਕ ਦੇ ਭਰਾ ਹਰਜਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਵਿੰਦਰ ਸਿੰਘ ਉਰਫ ਕਾਲਾ ਜੋਕਿ ਪਿਛਲੇ ਦੋ

ਸਾਲ ਤੋਂ ਫਰੀਦਕੋਟ ਦੀ ਜੇਲ੍ਹ 'ਚ ਬੰਦ ਸੀ। ਉਸ ਨੇ ਦੱਸਿਆ ਕਿ ਉਸ ਦੇ ਭਰਾ ਦਵਿੰਦਰ ਸਿੰਘ ਉਰਫ ਕਾਲਾ ਖਿਲਾਫ਼ ਥਾਣਾ ਸਿਟੀ ਮੋਗਾ ਤੇ ਥਾਣਾ ਕੋਟਕਪੂਰਾ 'ਚ ਚੋਰੀ ਦੇ ਮਾਮਲੇ ਦਰਜ ਹੋਏ ਸਨ ਤੇ ਪੁਲਿਸ ਨੇ ਉਸ ਨੂੰ ਕਾਬੂ ਕਰਕੇ ਜੇਲ੍ਹ ਭੇਜ ਦਿੱਤਾ ਸੀ। ਉਸ ਨੇ ਦੱਸਿਆ ਕਿ ਵੀਰਵਾਰ ਦੀ ਦੇਰ ਸ਼ਾਮ ਨੂੰ ਉਸ ਦੇ ਭਰਾ ਦਵਿੰਦਰ ਸਿੰਘ ਨੇ ਜੇਲ੍ਹ 'ਚੋਂ ਫੋਨ ਕਰਕੇ ਘਰੇ ਦੱਸਿਆ ਕਿ ਉਸ ਨੂੰ ਜੇਲ੍ਹ 'ਚੋਂ ਰਿਹਾਅ ਕਰ ਦਿੱਤਾ ਗਿਆ ਹੈ ਤੇ ਉਹ ਘਰ ਆ ਰਿਹਾ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਆਪਣੇ ਭਰਾ ਦੀ ਸਾਰੀ ਰਾਤ ਘਰ 'ਚ ਇਤਜ਼ਾਰ ਕੀਤਾ ਪਰ ਉਹ ਘਰ ਨਹੀ ਆਇਆ ਤੇ ਅੱਜ ਸ਼ੁਕਰਵਾਰ ਦੀ ਸਵੇਰੇ ਉਸ ਦੀ ਲਾਸ਼ ਪਿੰਡ ਸਿੰਘ ਪੁਰਾ ਮੁਨਣ 'ਚ ਮਿਲੀ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਕੋਟ ਈਸੇ ਖਾਂ ਦੇ ਥਾਣੇਦਾਰ ਕੋਮਲਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜੇ 'ਚ ਲੈ ਕੇ ਅਗਲੇਰੀ ਕਾਰਵਾਈ ਲਈ ਸਰਕਾਰੀ ਹਸਪਤਾਲ 'ਚ ਰਖਵਾ ਦਿੱਤੀ ਗਈ ਹੈ।

Posted By: Amita Verma