ਪੱਤਰ ਪ੍ਰਰੇਰਕ, ਚੜਿੱਕ : ਇੱਥੋਂ ਨੇੜਲੇ ਪਿੰਡ ਰਾਮੂੰਵਾਲਾ ਕਲਾਂ ਵਿਖੇ ਬਲੱਡ ਸੇਵਾ ਟੀਮ ਮੋਗਾ ਵਲੋਂ 15 ਦਸੰਬਰ ਦਿਨ ਐਤਵਾਰ ਨੂੰ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇਸ ਖੂਨਦਾਨ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਰਾਮੂੰਵਾਲਾ ਕਲਾਂ ਨਿਵਾਸੀ ਪ੍ਰਬੰਧਕ ਨੌਜਵਾਨਾਂ ਜਗਪ੍ਰਰੀਤ ਸਿੰਘ, ਅਮਰਜੀਤ ਸਿੰਘ ਤੇ ਮਨਪ੍ਰਰੀਤ ਸਿੰਘ ਆਦਿ ਨੇ ਦੱਸਿਆ ਕਿ ਨਗਰ ਦੇ ਸਮੂਹ ਨੌਜਵਾਨ ਵੀਰਾਂ, ਯੂਥ ਕਲੱਬਾਂ, ਗੁਰਦੁਆਰਾ ਪੈਬੰਧਕ ਕਮੇਟੀ ਤੇ ਨਗਰ ਪੰਚਾਇਤ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਇਹ ਖੂਨਦਾਨ ਕੈਂਪ ਗੁਰਦੁਆਰਾ ਸੰਤ ਬਾਬਾ ਚੰਦਾ ਸਿੰਘ ਜੀ ਵਿਖੇ ਸਵੇਰੇ 9 ਵਜੇ ਤੋਂ 3 ਵਜੇ ਤੱਕ ਹੋਵੇਗਾ। ਪ੍ਰਬੰਧਕ ਨੌਜਵਾਨਾਂ ਨੇ ਸਮੂਹ ਨਗਰ ਤੇ ਇਲਾਕਾ ਵਾਸੀਆਂ ਨੂੰ ਵਧ ਚੜ ਕੇ ਖੂਨਦਾਨ ਕਰਨ ਦੀ ਅਪੀਲ ਕੀਤੀ।