ਮੈਡੀਕਲ ਲੈਬਾਰਟਰੀ ਐਸੋਸੀਏਸ਼ਨ ਵੱਲੋਂ ਲਗਾਏ ਖੂਨਦਾਨ ਕੈਂਪ ਵਿੱਚ 101 ਯੂਨਿਟ ਖੂਨਦਾਨ

ਕੈਪਸ਼ਨ : ਕੈਂਪ ਦੌਰਾਨ ਖੂਨਦਾਨ ਕਰਦੇ ਹੋਏ ਨੌਜਵਾਨ।

ਨੰਬਰ : 21 ਮੋਗਾ 7 ਪੀ

ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਖੂਨਦਾਨ ਸਭ ਤੋਂ ਉਤਮ ਦਾਨ ਹੈ। ਖੂਨਦਾਨ ਕਰਕੇ ਕਿਸੇ ਅਨਜਾਣ ਮਨੁੱਖ ਦੀ ਜਿੰਦਗੀ ਬਚਾਉਣ ਨਾਲ ਜੋ ਮਾਨਸਿਕ ਸ਼ਾਂਤੀ ਮਿਲਦੀ ਹੈ, ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਿਲ ਹੈ। ਖੂਨਦਾਨ ਕਰਨ ਵਾਲਾ ਮਨੁੱਖ ਖੂਨਦਾਨ ਕਰਕੇ ਜਿੱਥੇ ਆਪਣੀ ਸਰੀਰਕ ਤੰਦਰੁਸਤੀ ਦਾ ਸਬੂਤ ਪੇਸ਼ ਕਰਦਾ ਹੈ, ਉਥੇ ਦੂਸਰਿਆਂ ਲਈ ਖੂਨਦਾਨ ਕਰਕੇ ਉਹ ਆਪਣੀ ਮਾਨਸਿਕ ਅਤੇ ਸਮਾਜਿਕ ਤੰਦਰੁਸਤੀ ਦਾ ਵੀ ਪ੍ਰਗਟਾਵਾ ਕਰਦਾ ਹੈ। ਇਸ ਲਈ ਲਗਾਤਾਰ ਖੂਨਦਾਨ ਕਰਨ ਵਾਲੇ ਮਨੁੱਖ ਹਮੇਸ਼ਾ ਤੰਦਰੁਸਤ ਰਹਿੰਦੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਿਲ੍ਹਾ ਸਿਹਤ ਅਫਸਰ ਡਾ. ਅਰਵਿੰਦਰ ਸਿੰਘ ਗਿੱਲ ਨੇ ਮੈਡੀਕਲ ਲੈਬ ਟੈਕਨੀਸ਼ੀਅਨ ਐਸੋਸੀਏਸ਼ਨ ਮੋਗਾ ਵੱਲੋਂ ਜਾਇੰਟ ਐਸੋਸੀਏਸ਼ਨ ਆਫ ਇੰਡੀਪੈਂਡਿੰਟ ਮੈਡੀਕਲ ਲੈਬਾਰਟਰੀ ਐਂਡ ਅਲਾਈਡ ਪ੍ਰੋਫੈਸ਼ਨਲ (ਜੈ ਮਿਲਾਪ) ਦੇ ਲੋਗੋ ਹੇਠ ਰੂਰਲ ਐਨ.ਜੀ.ਓ. ਮੋਗਾ ਅਤੇ ਬੁੱਲਟ ਕਲੱਬ ਮੋਗਾ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਮੋਗਾ ਵਿਖੇ ਲਗਾਏ ਗਏ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਮੌਕੇ ਕੀਤਾ। ਇਸ ਮੌਕੇ ਐਕਟਿੰਗ ਐਸ.ਐਮ.ਓ. ਡਾ. ਗਗਨਦੀਪ ਸਿੰਘ ਨੇ ਹਾਜਰ ਟੈਕਨੀਸ਼ੀਅਨਾਂ ਨੂੰ ਇਸ ਮਹਾਂਯੱਗ ਵਿੱਚ ਹਿੱਸਾ ਪਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਖੂਨਦਾਨ ਸਭ ਤੋਂ ਉਤਮ ਦਾਨ ਹੈ ਤੇ ਸਾਨੂੰ ਹਮੇਸ਼ਾ ਮੌਕਾ ਮਿਲਣ ਤੇ ਖੂਨਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਖੂਨਦਾਨ ਕਰਨ ਨਾਲ ਸਰੀਰ ਵਿੱਚ ਕੋਈ ਕਮਜੋਰੀ ਨਹੀਂ ਆਉਂਦੀ ਤੇ 18 ਤੋਂ 65 ਸਾਲ ਤੱਕ ਦਾ ਹਰ ਤੰਦਰੁਸਤ ਮਨੁੱਖ, ਜਿਸ ਦਾ ਭਾਰ 45 ਕਿਲੋ ਤੋਂ ਉਪਰ ਹੈ, ਹਰ ਤਿੰਨ ਮਹੀਨਿਆਂ ਬਾਅਦ ਖੂਨਦਾਨ ਕਰ ਸਕਦਾ ਹੈ। ਉਹਨਾਂ ਦੱਸਿਆ ਕਿ ਬਲੱਡ ਬੈਂਕ ਮੋਗਾ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਦਾਖਲ ਮਰੀਜਾਂ ਨੂੰ ਬਿਲਕੁਲ ਮੁਫਤ ਤੇ ਪਹਿਲ ਦੇ ਆਧਾਰ ਤੇ ਖੂਨ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਮੌਕੇ ਰੂਰਲ ਐਨ.ਜੀ.ਓ. ਮੋਗਾ ਦੇ ਪ੍ਰਧਾਨ ਅਤੇ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਨੇ ਪ੍ਰਾਈਵੇਟ ਲੈਬ ਟੈਕਨੀਸ਼ੀਅਨਾਂ ਤੋਂ ਡੇਂਗੂ ਨੂੰ ਕਾਬੂ ਕਰਨ ਲਈ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਪ੍ਰਾਈਵੇਟ ਲੈਬ ਵਿੱਚੋਂ ਡੇਂਗੂ ਕਾਰਡ ਟੈਸਟ ਪਾਜਿਟਿਵ ਆਉਣ ਤੇ ਮਰੀਜ ਨੂੰ ਏਲੀਜਾ ਟੈਸਟ ਲਈ ਸਿਵਲ ਹਸਪਤਾਲ ਮੋਗਾ ਦੇ ਕਮਰਾ ਨੰ: 7 ਏ ਵਿੱਚ ਭੇਜਿਆ ਜਾਵੇ ਤਾਂ ਜੋ ਉਸ ਦੇ ਡੇਂਗੂ ਪਾਜਿਟਿਵ ਹੋਣ ਦੀ ਪੁਸ਼ਟੀ ਹੋ ਸਕੇ। ਲੈਬ ਟੈਕਨੀਸ਼ੀਅਨ ਐਸੋਸੀਏਸ਼ਨ ਜਿਲ੍ਹਾ ਮੋਗਾ ਦੇ ਪ੍ਰਧਾਨ ਪ੍ਰਦੀਪ ਮੋਂਗਾ ਨੇ ਕੈਂਪ ਨੂੰ ਸਫਲ ਬਨਾਉਣ ਲਈ ਮੋਗਾ ਜਿਲ੍ਹੇ ਦੇ ਸਮੂਹ ਲੈਬ ਟੈਕਨੀਸ਼ੀਅਨਾਂ, ਬੁੱਲਟ ਕਲੱਬ ਮੋਗਾ ਅਤੇ ਰੂਰਲ ਐਨ.ਜੀ.ਓ. ਮੋਗਾ ਦਾ ਧੰਨਵਾਦ ਕੀਤਾ ਅਤੇ ਡਾ. ਅਰਵਿੰਦਰ ਸਿੰਘ ਗਿੱਲ, ਡਾ. ਗਗਨਦੀਪ ਸਿੰਘ, ਮਹਿੰਦਰ ਪਾਲ ਲੂੰਬਾ, ਪ੍ਰਦੀਪ ਮੋਂਗਾ ਅਤੇ ਬਲੱਡ ਬੈਂਕ ਮੋਗਾ ਦੀ ਟੀਮ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ। ਇਸ ਕੈਂਪ ਵਿੱਚ ਕੁੱਲ੍ਹ 101 ਯੂਨਿਟ ਖੂਨਦਾਨ ਹੋਇਆ ਅਤੇ ਹਰ ਖੂਨਦਾਨੀ ਨੂੰ ਮੈਡਲ ਪਾ ਕੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਡੇਂਗੂ ਜਾਗਰੂਕਤਾ ਲਈ ਪੋਸਟਰ ਵੀ ਦਿੱਤੇ ਗਏ। ਇਸ ਮੌਕੇ ਪ੍ਰਬੰਧਕਾਂ ਵੱਲੋਂ ਖੂਨਦਾਨੀਆਂ ਲਈ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ।

ਇਸ ਮੌਕੇ ਲੈਬ ਟੈਕਨੀਸ਼ੀਅਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਪ੍ਰਦੀਪ ਮੋਂਗਾ, ਕੈਸ਼ੀਅਰ ਰੋਸ਼ਨ ਸੋਢੀ, ਪ੍ਰੈਸ ਸਕੱਤਰ ਬਲਕਰਨ ਸਿੰਘ ਿਢੱਲੋਂ, ਜ. ਸਕੱਤਰ ਹਰਜੀਤ ਸਿੰਘ ਿਢੱਲੋਂ, ਬਲਾਕ ਬਾਘਾ ਪੁਰਾਣਾ ਦੇ ਪ੍ਰਧਾਨ ਗੁਰਤੇਜ ਸਿੰਘ, ਕੋਟ ਈਸੇ ਖਾਂ ਦੇ ਪ੍ਰਧਾਨ ਰਣਜੀਤ ਸਿੰਘ, ਧਰਮਕੋਟ ਦੇ ਪ੍ਰਧਾਨ ਗੁਰਮੁਖ ਸਿੰਘ, ਸ਼ਮਿੰਦਰ ਸਿੰਘ। ਰਣਜੀਤ ਸਿੰਘ ਢੁੱਡੀਕੇ, ਕਰਤਾਰ ਮਸੀਹ, ਬਲਜਿੰਦਰ ਸਿੰਘ, ਸੁਖਮੰਦਰ ਸਿੰਘ ਪ੍ਰਧਾਨ ਬੱਧਨੀ ਕਲਾਂ, ਰਾਕੇਸ਼ ਹੈਪੀ, ਜਗਤਜੀਤ ਸਿੰਘ, ਯੋਗੇਸ਼ਵਰ ਪਾਲ, ਸੁਮਿਤ ਅਰੋੜਾ ਪ੍ਰਧਾਨ ਬੁਲਟ ਕਲੱਬ, ਹਰਪਿੰਦਰ ਸਿੱਧੂ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਸੰਜੀਵ ਸ਼ਰਮਾ, ਗੁਲਸ਼ਨ ਸਿੰਘ, ਹਰਿੰਦਰਪਾਲ ਸਿੰਘ ਅਤੇ ਸਮੂਹ ਮੈਂਬਰ, ਹਰਜਿੰਦਰ ਸਿੰਘ ਚੁਗਾਵਾਂ, ਬਲੱਡ ਬੈਂਕ ਮੋਗਾ ਤੋਂ ਸਟੀਫਨ ਸਿੱਧੂ, ਮੈਡਮ ਸ਼ੁਸ਼ਮਾ, ਨਰਿੰਦਰ ਕੌਰ ਅਤੇ ਸੰਗੀਤ ਕੁਮਾਰ ਆਦਿ ਹਾਜਰ ਸਨ।