ਨਛੱਤਰ ਸਿੰਘ ਭੱਟੀ, ਕਿਸ਼ਨਪੁਰਾ ਕਲਾਂ : ਮਾਲਵੇ ਦੇ ਮਸ਼ਹੂਰ ਪਿੰਡ ਕਿਸ਼ਨਪੁਰਾ ਕਲਾਂ ਵਿਖੇ ਸ਼੍ਰੀ ਮਾਨ 108 ਸੰਤ ਬਾਬਾ ਵਿਸਾਖਾ ਸਿੰਘ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਖ਼ੂਨ ਦਾਨ ਵੈਲਫੇਅਰ ਕਮੇਟੀ ਵੱਲੋਂ ਗੁਰਦੁਆਰਾ ਪ੍ਬੰਧਕ ਕਮੇਟੀ, ਗ੍ਾਮ ਪੰਚਾਇਤ, ਐਨ ਆਰ ਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 18ਵਾਂ ਸਾਲਾਨਾ ਖੂਨ ਦਾਨ ਕੈਂਪ ਪੰਥਕ ਗੁਰਦੁਆਰਾ ਸਾਹਿਬ (ਸੰਤ ਬਾਬਾ ਵਿਸਾਖਾ ਸਿੰਘ ਜੀ) ਵਿਖੇ ਲਗਾਇਆ ਗਿਆ। ਇਸ ਖੂਨ ਦਾਨ ਕੈਂਪ ਦਾ ਉਦਘਾਟਨ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਪ੍ਰੀਤ ਸਿੰਘ ਨੀਟਾ ਵਹਿਣੀਵਾਲ, ਸਰਪੰਚ ਹਰਿੰਦਰ ਕੌਰ ਅਤੇ ਕਮੇਟੀ ਮੈਂਬਰਾਂ ਨੇ ਸਾਂਝੇ ਤੌਰ ਤੇ ਕੀਤਾ। ਇਸ ਖੂਨ ਦਾਨ ਕੈਂਪ ਦੌਰਾਨ ਡੋਨਰਾਂ ਨੇ 165 ਯੂਨਿਟ ਖੂਨ ਦਾਨ ਕੀਤਾ।

ਇਸ ਸਮੇਂ ਕਮੇਟੀ ਪ੍ਬੰਧਕਾਂ ਜਗਤਾਰ ਸਿੰਘ ਸਮਾਜਸੇਵੀ, ਡਾਕਟਰ ਹਰਜਿੰਦਰ ਸਿੰਘ ਅੌਲਖ ਅਤੇ ਹੋਰ ਆਗੂਆਂ ਨੇ ਡੀ.ਐਮ.ਸੀ ਹਸਪਤਾਲ ਲੁਧਿਆਣਾ ਦੀ ਪਹੁੰਚੀ ਟੀਮ ਅਤੇ ਬਲੱਡ ਡੋਨਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਖੂਨ ਦਾਨ ਵੈਂਲਫੇਅਰ ਕਮੇਟੀ ਪ੍ਬੰਧਕਾਂ ਨੇ ਦੱਸਿਆ ਕਿ ਬਲੱਡ ਡੋਨਰਾਂ ਵੱਲੋਂ ਦਾਨ ਕੀਤਾ ਗਿਆ ਖੂਨ ਥੈਲੇਸੀਮੀਆ ਬਿਮਾਰੀ ਨਾਲ ਜੂਝ ਰਹੇ ਬੱਚਿਆਂ ਨੂੰ ਦਿੱਤਾ ਜਾਂਦਾ ਹੈ।

ਇਸ ਸਮੇਂ ਹੋਰਨਾਂ ਤੋਂ ਇਲਾਵਾ ਸਰਪੰਚ ਹਰਿੰਦਰ ਸਿੰਘ ਮਾਨ, ਹੈਡ ਗ੍ੰਥੀ ਭਾਈ ਗੁਰਮੇਲ ਸਿੰਘ, ਚਮਕੌਰ ਸਿੰਘ, ਅਜਮੇਰ ਸਿੰਘ ਸਾਬਕਾ ਪ੍ਧਾਨ, ਖਜਾਨਚੀ ਜਗਜੀਤ ਸਿੰਘ ਜੀਤਾ, ਸੈਕਟਰੀ ਸੁਖਚੈਨ ਸਿੰਘ, ਈਸ਼ਵਰ ਸਿੰਘ ਆੜ੍ਹਤੀਆ, ਬਾਈ ਿਛੰਦਰ, ਪੰਚ ਗੁਰਦੇਵ ਸਿੰਘ, ਪੰਚ ਤਰਸੇਮ ਸਿੰਘ, ਨੋਨੀ, ਬਲਵੰਤ ਸਿੰਘ ਮਾਨ ਕੈਨੇਡਾ, ਜਰਨੈਲ ਸਿੰਘ ਸੈਣੀ, ਪ੍ਦੀਪ ਗੋਲਾ, ਦਰਸ਼ਨ ਸਿੰਘ, ਗੁਰਮੀਤ ਸਿੰਘ, ਭਜਨ ਸਿੰਘ ਚੌਧਰੀ, ਜਸਪ੍ਰੀਤ ਸਿੰਘ, ਨਵਦੀਪ ਬਾਵਾ, ਭਿੰਦਾ ਡੇਅਰੀ ਵਾਲਾ ਆਦਿ ਹਾਜ਼ਰ ਸਨ।