ਕੈਪਸ਼ਨ : ਸਿਵਲ ਹਸਪਤਾਲ ਵਿਖੇ ਖੂਨਦਾਨ ਕਰਦਾ ਹੋਇਆ ਰਣਧੀਰ ਸਿੰਘ ਸਰੋਆ।

ਨੰਬਰ : 10 ਮੋਗਾ 16 ਪੀ

ਸਟਾਫ ਰਿਪੋਰਟਰ, ਮੋਗਾ : ਰੂਰਲ ਐਨ ਜੀ ਓ ਮੋਗਾ ਬਲੱਡ ਡੋਨਰਜ਼ ਕਲੱਬ ਮੋਗਾ ਦੇ ਨਿਯਮਿਤ ਖੂਨਦਾਨੀ ਰਣਧੀਰ ਸਿੰਘ ਸਰੋਆ ਸਮਾਧ ਭਾਈ ਵੱਲੋਂ ਆਪਣਾ 38ਵਾਂ ਜਨਮ ਦਿਨ ਬਲੱਡ ਬੈਂਕ ਸਿਵਲ ਹਸਪਤਾਲ ਮੋਗਾ ਵਿਖੇ ਖੂਨਦਾਨ ਕਰਕੇ ਮਨਾਇਆ। ਇਸ ਮੌਕੇ ਹਾਜ਼ਰ ਐਨ ਜੀ ਓ ਪ੍ਰਧਾਨ ਮਹਿੰਦਰਪਾਲ ਲੂੰਬਾ ਨੇ ਉਨ੍ਹਾਂ ਨੂੰ ਜਨਮ ਦਿਨ ਮੌਕੇ ਮਾਨਵਤਾ ਦੀ ਭਲਾਈ ਲਈ ਉਤਮ ਦਾਨ ਕਰਨ ਲਈ ਉਨ੍ਹਾਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਰਣਧੀਰ ਸਰੋਆ ਇੱਕ ਸਮਾਜ ਸੇਵੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੇ ਵੱਡੇ ਭਾਈ ਜਗਰੂਪ ਸਿੰਘ ਸਰੋਆ ਪਿਛਲੇ 14 ਸਾਲ ਤੋਂ ਰੂਰਲ ਐਨ ਜੀ ਓ ਵਿੱਚ ਸੇਵਾ ਕਰ ਰਹੇ ਹਨ ਤੇ ਦੂਸਰੇ ਭਾਈ ਮਨਮੀਤ ਸਰੋਆ, ਜੋ ਪੰਚਾਇਤ ਵਿਭਾਗ ਵਿੱਚ ਸੁਪਰਡੰਟ ਦੇ ਅਹੁਦੇ ਤੇ ਕੰਮ ਕਰਦੇ ਹਨ ਤੇ ਉਨ੍ਹਾਂ ਨੇ ਹੜ੍ਹ ਪੀੜਤਾਂ ਦੀ ਮੱਦਦ ਲਈ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਰਣਧੀਰ ਸਰੋਆ ਨੂੰ 18ਵੀਂ ਵਾਰ ਖੂਨਦਾਨ ਕਰਨ ਤੇ ਬੈਜ ਲਗਾ ਕੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਲਵਦੀਪ ਸਿੰਘ, ਗੁਰਜੀਤ ਸਿੰਘ ਆਦਿ ਹਾਜ਼ਰ ਸਨ।