ਅਵਤਾਰ ਸਿੰਘ, ਅਜੀਤਵਾਲ : ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਸੂਬਾ ਕਮੇਟੀ ਦੇ ਸੱਦੇ ਤੇ ਅਜੀਤਵਾਲ ਵਿਖੇ ਰੋਸ ਰੈਲੀ ਕੀਤੀ ਤੇ ਪੁਤਲਾ ਫੂਕਿਆ। ਰੈਲੀ ਨੂੰ ਜ਼ਿਲ੍ਹਾ ਪ੍ਰਰੈੱਸ ਸਕੱਤਰ ਗੁਰਸ਼ਰਨ ਸਿੰਘ ਢੁੱਡੀਕੇ, ਬਲਾਕ ਪ੍ਰਧਾਨ ਜਗਤਾਰ ਸਿੰਘ ਧਾਲੀਵਾਲ, ਬਲਾਕ ਸਕੱਤਰ ਸੰਦੀਪ ਸਿੰਘ ਚਹੂੜਚੱਕ ਨੇ ਸੰਬੋਧਨ ਕੀਤਾ। ਇਹ ਰੈਲੀ ਖਾਲਸਾ ਕਾਲਜ ਅੰਮਿ੍ਤਸਰ ਵਿਖੇ ਜੀ-20 ਦੇਸ਼ਾ ਦੀ ਹੋਈ ਤਿੰਨ ਰੋਜ਼ਾ ਮੀਟਿੰਗ ਦੇ ਵਿਰੋਧ ਵਜੋ ਕੀਤੀ ਗਈ।

ਜਿਸ ਦੌਰਾਨ ਬੋਲਦਿਆਂ ਕਿਹਾ ਕਿ ਇਹ ਵੱਡੇ ਸਰਮਾਏਦਾਰੀ ਲੁਟੇਰਿਆ ਦਾ ਗਰੁੱਪ ਹੈ। ਇਹ ਗਰੁੱਪ ਪਛੜੇ ਮੁੱਲਕਾ ਨੂੰ ਲੁਟਣ ਲਈ ਕੱਠੇ ਹੋ ਕੇ ਸਕੀਮਾ ਘੜਦੇ ਹਨ। ਇਹ ਗੈਟ ਸਮਝੌਤੇ ਨਾਲ ਸੁਰੂ ਹੋ ਕੇ ਨਵੀਆ ਸਨਅਤੀ ਤੇ ਆਰਥਿਕ ਨੀਤੀਆ, ਉਦਾਰੀਕਰਨ, ਨਿਜੀਕਰਨ ਤੇ ਸੰਸਾਰੀਕਰਨ ਰਾਹੀ ਹੁੰਦਾ ਹੋਇਆ ਸੰਸਾਰ ਵਪਾਰ ਸੰਸਥਾ ਬਣਕੇ ਸਾਡੇ ਸਾਹਮਣੇ ਖੜਾ ਹੋ ਗਿਆ ਹੈ। ਪਹਿਲਾਂ ਹੀ ਮਹਿੰਗਾਈ ਕਰਜ਼ਿਆਂ ਬੇਰੁਜ਼ਗਾਰੀ ਦੇ ਸਤਾਏ ਭਾਰਤੀ ਹੋਰ ਦੁਖੀ ਹੋਣਗੇ ਤੇ ਲੁੱਟ ਹੋਰ ਵਧੇਗੀ ਜਿਸ ਤੋਂ ਬਾਅਦ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸਤਨਾਮ ਸਿੰਘ ਬਾਬਾ, ਦਲਜੀਤ ਸਿੰਘ, ਜਗਰੂਪ ਸਿੰਘ, ਜਗਤਾਰ ਸਿੰਘ ਘਾਲੀ, ਪ੍ਰਰੀਤਮ ਸਿੰਘ, ਦਿਆਲ ਸਿੰਘ, ਜਗਤਾਰ ਸਿੰਘ ਪ੍ਰਧਾਨ ਮਟਵਾਣੀ, ਜਰਨੈਲ ਸਿੰਘ ਨੱਥੂਵਾਲਾ, ਬਲਬੀਰ ਸਿੰਘ ਨੱਥੂਵਾਲਾ, ਚਰਨ ਸਿੰਘ ਪ੍ਰਧਾਨ ਧੂਰਕੋਟ, ਗੁਰਨਾਮ ਸਿੰਘ ਮੱਦੋਕੇ, ਗੁਰਦੀਪ ਸਿੰਘ ਧੂਰਕੋਟ, ਸੁਖਦੇਵ ਸਿੰਘ, ਹਰਜਿੰਦਰ ਸਿੰਘ, ਜਗਦੀਸ਼ ਸਿੰਘ, ਬਲਦੇਵ ਸਿੰਘ, ਸੁਰਜੀਤ ਦਿਓਲ, ਸੁਖਦੇਵ ਸਿੰਘ ਨੀਲਾ ਆਦਿ ਹਾਜ਼ਰ ਸਨ।