v> Moga News : ਮਨਪ੍ਰੀਤ ਸਿੰਘ ਮੱਲੇਆਣਾ, ਮੋਗਾ : ਮੋਗਾ ਦੇ ਗੁਰਦੁਆਰਾ ਸਰਦਾਰ ਨਗਰ 'ਚ ਅੱਜ ਸਵੇਰੇ ਨੰਗੇ ਸਿਰ ਨੌਜਵਾਨ ਦੀ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ 'ਤੇ ਸਿੱਖ ਸੰਗਤ 'ਚ ਭਾਰੀ ਰੋਸ ਹੈ। ਇਹ ਵੀ ਪਤਾ ਲੱਗਾ ਹੈ ਕਿ ਉਕਤ ਨੌਜਵਾਨ ਮੋਬਾਈਲਾਂ ਦੀ ਦੁਕਾਨ ਚਲਾ ਰਿਹਾ ਹੈ ਤੇ ਭਰਤ ਸ਼ਰਮਾ ਭਾਜਪਾ ਦਾ ਆਗੂ ਦੱਸਿਆ ਜਾ ਰਿਹਾ ਹੈ। ਇਸ ਵਿਅਕਤੀ ਦੇ ਨਾਲ ਸੱਜੇ ਪਾਸੇ ਇਕ ਦਸਤਾਰ ਬੰਨ੍ਹੀ ਸਰਦਾਰ ਨੌਜਵਾਨ ਵੀ ਖਡ਼੍ਹਾ ਦਿਖਾਈ ਦੇ ਰਿਹਾ ਹੈ। ਇਕ ਹੋਰ ਨੌਜਵਾਨ ਜਿਸ ਦੇ ਸਿਰ 'ਤੇ ਟੋਪੀ ਹੈ, ਉਸ ਵਲੋਂ ਡਰੰਮੀ ਨਾਲ ਗੁਰਦੁਆਰਾ ਸਾਹਿਬ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਸਿੱਖ ਸੰਗਤ ਵਲੋਂ ਇਸ ਨੂੰ ਬੇਅਦਬੀ ਦੀ ਘਟਨਾ ਕਰਾਰ ਦਿੱਤਾ ਜਾ ਰਿਹਾ ਹੈ।

Posted By: Seema Anand