ਵਕੀਲ ਮਹਿਰੋਂ, ਮੋਗਾ

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਪੰਜਾਬ ਜ਼ਲਿ੍ਹਾ ਮੋਗਾ ਦੀ ਮਹੀਨਾਵਾਰ ਮੀਟਿੰਗ ਨੇਚਰ ਪਾਰਕ ਜ਼ਲਿ੍ਹਾ ਪ੍ਰਧਾਨ ਜਸਵੰਤ ਸਿੰਘ ਜੈਮਲਵਾਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਪ੍ਰਰੀਤਮ ਸਿੰਘ ਬਾਘਾਪੁਰਾਣਾ, ਸੂਰਤ ਸਿੰਘ ਕਾਦਰਵਾਲਾ, ਨਾਇਬ ਸਿੰਘ ਦਾਰਾਪੁਰ, ਸੂਰਤ ਸਿੰਘ ਬਾਹਮਕੇ, ਮੋਹਨ ਸਿੰਘ ਜੀਦੜਾ ਤੇ ਭੁਪਿੰਦਰ ਸਿੰਘ ਮਹੇਸ਼ਰੀ ਉਚੇਚੇ ਤੌਰ ਤੇ ਹਾਜਰ ਹੋਏ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਰਤ ਸਿੰਘ ਕਾਦਰਵਾਲਾ, ਨਾਇਬ ਸਿੰਘ ਦਾਰਾਪੁਰ ਤੇ ਪ੍ਰਰੀਤਮ ਸਿੰਘ ਬਾਘਾਪੁਰਾਣਾ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਵਿੱਚ ਚੈਕਿੰਗ ਕਰਨਾ ਗਲਤ ਹੈ ਜੇਕਰ ਚੈਕਿੰਗ ਬੰਦ ਨਾ ਕੀਤੀ ਤਾਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸਖਤ ਅਕੈਸ਼ਨ ਲਵੇਗੀ। ਉਨਾਂ੍ਹ ਕਿਹਾ ਕਿ ਜੋ ਕੇਂਦਰ ਬਿਜਲੀ ਸੋਧ ਬਿੱਲ 2020 ਲਿਆਉਣ ਦੀ ਕੋਸ਼ਸ਼ਿ ਕਰੇਗੀ ਤਾਂ ਉਸਦਾ ਪੰਜਾਬ ਪੱਧਰ ਤੇ ਸਖਤ ਵਿਰੋਧ ਕੀਤਾ ਰਜਾਵੇਗਾ। ਭੁਪਿੰਦਰ ਸਿੰਘ ਮਹੇਸ਼ਰੀ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਸੰਯੁਕਤ ਮੋਰਚੇ ਵੱਲੋਂ ਜੋ ਹੁਕਮ ਹੈ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦਾ ਿਘਰਾਓ ਕਰੋ ਪਰ ਕੱਪੜੇ ਪਾੜਨੇ ਅਤੇ ਬੇਇਜਤੀ ਕਰਨਾ ਬਿਲਕੁੱਲ ਗਲਤ ਇਹ ਕਦੇ ਵੀ ਨਹੀਂ ਕਰਨਾ। ਇਸ ਮੌਕੇ ਨਿਰਮਲ ਸਿੰਘ ਕਾਲੀਏ ਵਾਲਾ, ਕੁਲਦੀਪ ਸਿੰਘ ਤਖਾਣਵੱਧ, ਗੁਰਜਿੰਦਰ ਸਿੰਘ ਬਲਾਕ ਪ੍ਰਧਾਨ ਬਾਘਾਪੁਰਾਣਾ, ਮਨਜੀਤ ਸਿੰਘ ਖੋਟੇ, ਪਿਸ਼ੌਰਾ ਸਿੰਘ ਮੁੰਡੀ ਜਮਾਲ, ਜਰਨੈਲ ਸਿੰਘ ਤਖਾਣਵੱਧ, ਪਰੇਮ ਪੁਰੀ, ਜਗਤਾਰ ਸਿੰਘ ਦੌਲਤਪੁਰਾ, ਡਾ. ਕੁਲਵੰਤ ਸਿੰਘ ਸਰਪੰਚ, ਜਗਜੀਵਨ ਸਿੰਘ ਲੋਹਗੜ੍ਹ, ਬਲਵਿੰਦਰ ਸਿੰਘ ਬੀਏ, ਇਕਬਾਲ ਸਿੰਘ ਨਿਧਾਂਵਾਲਾ, ਪਾਲ ਸਿੰਘ ਘੱਲਕਲਾਂ, ਦਲੀਪ ਸਿੰਘ ਕਾਦਰਵਾਲਾ, ਬਲਰਾਜ ਸਿੰਘ ਝੰਡੇਵਾਲਾ, ਬਲਵੀਰ ਸਿੰਘ ਨੰਬਰਦਾਰ ਬ੍ਹਮਕੇ, ਜਿੰਦਰ ਸਿੰਘ ਚੰਦ ਨਵਾਂ, ਦਰਸ਼ਨ ਸਿੰਘ ਜੈਮਲਵਾਲਾ, ਗੁਰਮੇਲ ਸਿੰਘ ਆਦਿ ਹਾਜ਼ਰ ਸਨ।