ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡਾਂ ਵੱਲੋਂ ਐਸਡੀਐਮ ਨਿਹਾਲ ਸਿੰਘ ਵਾਲਾ ਦੇ ਦਫਤਰ ਅੱਗੇ 19 ਦਿਨਾਂ ਤੋਂ ਲੈ ਕੇ ਚੱਲ ਰਿਹਾ ਧਰਨਾ ਬਲਾਕ ਪ੍ਰਧਾਨ ਗੁਰਚਰਨ ਸਿੰਘ ਰਾਮਾ ਦੀ ਪ੍ਰਧਾਨਗੀ ਹੇਠ ਲਗਾਤਾਰ ਜਾਰੀ ਹੈ। ਯੂਨੀਅਨ ਦੇ ਸਕੱਤਰ ਸਦਾਗਰ ਖਾਈ ਨੇ ਦੱਸਿਆ ਕਿ ਇਹ ਧਰਨਾ ਮਾਛੀਕੇ, ਬੌਡੇ ਵੱਡੇ ਰੋਡ ਨੂੰ ਲੈ ਕੇ ਜੋ ਕਿ ਕਾਫੀ ਚਿਰ ਤੋਂ ਇੱਕ ਪਾਸਾ ਅਧੂਰਾ ਪਿਆ ਸੀ ਅਤੇ ਐਕਸੀਡੈਂਟ ਬਹੁਤ ਹੁੰਦੇ ਸਨ, ਨੂੰ ਪੂਰਾ ਕਰਵਾਉਣ ਅਤੇ ਬਹੁਤ ਘਰਾਂ ਦੇ ਮੁਆਵਜ਼ੇ ਵੀ ਅਧੂਰੇ ਪਏ ਸਨ, ਨੂੰ ਜਲਦ ਦਿਵਾਉਣ ਲਈ ਸ਼ੁਰੂ ਕੀਤਾ ਗਿਆ ਹੈ। ਉਨਾਂ ਕਿਹਾ ਕਿ ਬਲਾਕ ਕਮੇਟੀ ਦੀ ਮੀਟਿੰਗ ਐਸਡੀਐਮ ਨਿਹਾਲ ਸਿੰਘ ਵਾਲਾ ਨਾਲ ਹੋਈ ਸੀ, ਜਿਸ 'ਚ ਐਸਡੀਐਮ ਨੇ ਵਿਸਵਾਸ ਦਿਵਾਇਆ ਕਿ ਰੋਡ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਬਾਕੀ ਮੁਆਵਜ਼ਾ ਵੀ ਦਿੱਤਾ ਜਾਵੇਗਾ, ਪਰ ਮੰਗਾਂ ਅਜੇ ਤੱਕ ਪ੍ਰਵਾਨ ਨਹੀਂ ਕੀਤੀਆਂ ਗਈਆਂ।

ਉਨ੍ਹਾਂ ਕਿਹਾ ਕਿ ਸੰਯੁਕਤ ਮੋਰਚੇ ਦੇ ਦਿੱਤੇ ਪੋ੍ਗਰਾਮਾਂ ਨੂੰ ਲਾਗੂ ਕਰਨ ਵਾਸਤੇ 27 ਸਤੰਬਰ ਨੂੰ ਜਵਾਹਰ ਸਿੰਘ ਵਾਲਾ ਚੌਂਕ ਅਤੇ ਬਿਲਾਸਪੁਰ ਵਾਲਾ ਰੋਡ 'ਤੇ ਭਾਰਤ ਬੰਦ ਦੇ ਸੱਦੇ 'ਤੇ ਇਹ ਦੋ ਜਗ੍ਹਾ ਜਾਮ ਲਾਏ ਜਾਣਗੇ ਅਤੇ 28 ਸਤੰਬਰ ਨੂੰ ਸਹੀਦ ਭਗਤ ਸਿੰਘ ਦੇ ਜਨਮ ਦਿਨ ਬਰਨਾਲਾ ਦੀ ਦਾਣਾ ਮੰਡੀ 'ਚ ਵੱਡੇ ਇਕੱਠ ਕਰਕੇ ਮਨਾਇਆ ਜਾਵੇਗਾ। ਧਰਨੇ 'ਚ ਪਿੰਡ ਕੁੱਸਾ, ਭਾਗੀਕੇ, ਸੈਦੋਕੇ, ਪੱਤੋ, ਬੱਧਨੀ ਕਲਾਂ, ਬਿਲਾਸਪੁਰ, ਹਿੰਮਤਪੁਰਾ, ਖਾਈ ਤਖਤੂਪੁਰਾ, ਬਾਰੇਵਾਲ, ਮਧਕੇ, ਗਾਜਿਆਣਾ, ਬੁਰਜ ਹਮੀਰਾ, ਦੀਨਾ, ਪੱਖਰਵੱਡ, ਰੌਂਤਾ, ਦੀਦਾਰੇਵਾਲਾ, ਖੋਟੇ, ਜਵਾਹਰ ਸਿੰਘ ਵਾਲਾ ਰਣਸੀਂਹ ਖੁਰਦ ਤੇ ਕਲਾਂ, ਧੂੜਕੋਟ, ਬੀੜ ਬੱਧਣੀ, ਮੀਨੀਆ, ਲੋਪੋ, ਲੁਹਾਰਾ, ਨਿਹਾਲ ਸਿੰਘ ਵਾਲਾ ਦੇ ਆਗੂ ਵਰਕਰ ਅਤੇ ਮਾਵਾਂ ਭੈਣਾਂ ਤੇ ਨੌਜਵਾਨ ਵੱਡੀ ਗਿਣਤੀ ਵਿੱਚ ਹਾਜਰ ਹੋਏ।