ਵਕੀਲ ਮਹਿਰੋਂ, ਮੋਗਾ : ਭਗਵੰਤ ਸਿੰਘ ਬਾਜੇਕੇ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਦੇ ਪਰਿਵਾਰ ਨੇ ਮੀਡੀਆ ਸਾਹਮਣੇ ਆ ਕੇ ਕਿਹਾ ਕਿ ਉਨ੍ਹਾਂ ਦੇ ਲੜਕੇ ’ਤੇ ਐੱਨਐੱਸਏ ਲਗਾਉਣਾ ਗਲਤ ਹੈ। ਉਨ੍ਹਾਂ ਕਿਹਾ ਕਿ ਬਾਜੇਕੇ ਖੇਤ ਵਿਚ ਕੰਮ ਕਰਦਾ ਸੀ ਅਤੇ ਉਸ ਨੂੰ ਫੜਨ ਪੁਲਿਸ ਆਈ ਸੀ। ਬਾਜੇਕੇ ਦੇ ਚਾਚਾ ਕੁਲਦੀਪ ਸਿੰਘ, ਪਿਤਾ ਹਰਜਿੰਦਰ ਸਿੰਘ, ਮਾਤਾ ਰਣਜੀਤ ਕੌਰ ਅਤੇ ਪਤਨੀ ਕਰਮਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਲੜਕਾ ਅਜਨਾਲਾ ਕਾਂਡ ਵਾਲੇ ਦਿਨ ਵੀ ਅਜਨਾਲਾ ਨਹੀਂ ਗਿਆ ਸੀ। ਨਾ ਹੀ ਉਸ ਦਾ ਖਾਲਿਸਤਾਨ ਨਾਲ ਕੋਈ ਲੈਣਾ-ਦੇਣਾ ਹੈ। ਉਨ੍ਹਾਂ ਮੰਨਿਆ ਕਿ ਬਾਜੇਕੇ ਨੇ ਅੰਮ੍ਰਿਤਪਾਲ ਰਾਹੀਂ ਹੀ ਅੰਮ੍ਰਿਤ ਛਕਿਆ ਸੀ। ਪਰਿਵਾਰਕ ਮੈਂਬਰਾਂ ਨੇ ਬਾਜੇਕੇ ਨੂੰ ਆਸਾਮ ਤੋਂ ਪੰਜਾਬ ਦੀ ਜੇਲ੍ਹ ਵਿਚ ਤਬਦੀਲ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਨੂੰ ਰੋਕਣ ’ਚ ਨਾਕਾਮ ਰਹੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਸ ਦੇ ਪੁੱਤਰ ਨੂੰ ਆਸਾਮ ਦੀ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ ਵਿਚ ਲਿਆਂਦਾ ਜਾਵੇ।

Posted By: Seema Anand