ਕੈਪਸ਼ਨ : ਵਿਦਿਆਰਥੀ ਜੀਤੂ ਹਲਦਰ ਨੂੰ ਬੈਸਟ ਸਟੂਡੈਂਟ ਦਿ ਈਅਰ ਐਵਾਰਡ ਦੇ ਖਿਤਾਬ ਨਾਲ ਸਨਮਾਨਿਤ ਕਰਦੇ ਚੇਅਰਮੈਨ ਪ੍ਰਵੀਨ ਗਰਗ, ਡਾਇਰੈਕਟਰ ਡਾ. ਜੀਡੀ ਗੁਪਤਾ, ਡਾ. ਵਿਨੀਤ ਰਾਏ।

ਨੰਬਰ : 10 ਮੋਗਾ 12 ਪੀ

ਵਕੀਲ ਮਹਿਰੋਂ, ਮੋਗਾ : ਸੂਬੇ ਦੀ ਪ੍ਰਮੁੱਖ ਸੰਸਥਾ ਆਈ.ਐਸ.ਐਫ ਕਾਲਜ ਆਫ ਫਾਰਮੇਸੀ ਮੋਗਾ ਦੇ ਡਿਪਾਰਟਮੈਂਟ ਆਫ ਫਾਰਮਾਸਿਓਟਿਕਸ ਐਮ.ਫਾਰਮ ਦੇ ਵਿਦਿਆਰਥੀ ਜੀਤੂ ਨੂੰ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਰਿਸਰਚ ਤੇ ਡਿਵੈਲਪਮੈਂਟ ਆਰਗੇਨਾਈਜੇਸ਼ਨ ਵੱਲੋਂ ਬੀਤੇ ਦਿਨੀ ਐਸ.ਐਨ.ਡੀ.ਟੀ. ਵੂਮੈਨ ਯੂਨੀਵਰਸਿਟੀ ਮੁੰਬਈ ਵਿੱਚ ਕਰਵਾਈ ਇੰਟਰਨੈਸ਼ਨਲ ਕਾਨਫਰੰਸ ਅਤੇ ਅਕੈਡਮਿਕ ਐਕਸੀਲੈਂਸ ਐਵਾਰਡ ਦੇ ਤਹਿਤ ਜੀਤੂ ਹਲਦਰ ਨੂੰ ਬੈਸਟ ਸਟੂਡੈਂਟ ਦਿ ਈਅਰ ਐਵਾਰਡ ਨਾਲ ਸਨਮਾਨਤ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਦੱਸਿਆ ਕਿ ਇਹ ਐਵਾਰਡ ਵਿਦਿਆਰਥੀ ਜੀਤੂ ਹਲਦਰ ਦੇ ਵੱਲੋਂ ਕੀਤੀ ਜਾ ਰਹੀ ਰਿਸਰਚ ਤੇ ਦਿੱਤਾ ਗਿਆ ਹੈ। ਜੀਤੂ ਹਲਦਰ ਆਪਣੇ ਐਮ.ਫਾਰਮ ਦਾ ਰਿਸਰਚ ਵਰਕ ਡਾ. ਵਿਨੀਤ ਰਾਏ ਦੀ ਦੇਖਰੇਖ ਹੇਠ ਕਰ ਰਹੇ ਹਨ। ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸੈਕਟਰੀ ਇੰਜੀ. ਜਨੇਸ਼ ਗਰਗ, ਡਾਇਰੈਕਟਰ ਡਾ. ਜੀ.ਡੀ.ਗੁਪਤਾ, ਵਾਈਸ ਪਿ੍ਰੰਸੀਪਲ ਡਾ. ਆਰ.ਕੇ.ਨਾਰੰਗ ਅਤੇ ਸਮੂਹ ਫੈਕਿਲਟੀ ਸਟਾਫ ਨੇ ਵਿਦਿਆਰਥੀ ਜੀਤੂ ਹਲਦਰ ਨੂੰ ਵਧਾਈ ਦਿੰਦੇ ਹੋਏ ਉਸਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।