- ਮੈਨੇਜਰ ਨੇ ਮਿਆਰੀ ਸੇਵਾਵਾਂ ਪ੍ਰਤੀ ਵਚਨਬੱਧਤਾ ਪ੍ਰਗਟਾਈ

ਕੈਪਸ਼ਨ : ਪੰਜਾਬ ਐਂਡ ਸਿੰਧ ਬੈਂਕ ਬਿਲਾਸਪੁਰ ਦੇ ਮੈਨੇਜਰ ਪ੍ਰਥਵੀ ਰਾਜ ਮੀਨਾ ਨੂੰ ਸਨਮਾਨਿਤ ਕਰਦੇ ਹੋਏ ਪਿ੍ਰੰਸੀਪਲ ਿਢੱਲੋਂ ਤੇ ਹੋਰ ਹਸਤੀਆਂ।

ਨੰਬਰ : 10 ਮੋਗਾ 5 ਪੀ

ਬਲਵਿੰਦਰ ਸਮਰਾ, ਬਿਲਾਸਪੁਰ : ਸ਼ਾਨਦਾਰ ਸੇਵਾਵਾਂ ਨਿਭਾਉਣ ਸਦਕਾ ਪੰਜਾਬ ਐਂਡ ਸਿੰਧ ਬੈਂਕ ਬਿਲਾਸਪੁਰ ਦੇ ਮੈਨੇਜਰ ਪ੍ਰਥਵੀ ਰਾਜ ਮੀਨਾ ਦਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੀ ਪ੍ਰਬੰਧਕ ਕਮੇਟੀ, ਪਿ੍ਰੰਸੀਪਲ ਅਤੇ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਕੂਲ 'ਚ ਹੋਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਬੋਲਦਿਆਂ ਪਿ੍ਰੰਸੀਪਲ ਮਹਿੰਦਰ ਕੌਰ ਿਢੱਲੋਂ ਤੇ ਬਾਨੀ ਪਿ੍ਰੰਸੀਪਲ ਭੁਪਿੰਦਰ ਸਿੰਘ ਿਢੱਲੋਂ ਨੇ ਕਿਹਾ ਕਿ ਮੈਨੇਜਰ ਮੀਨਾ ਦੀ ਸੁਚੱਜੀ ਰਹਿਨੁਮਾਈ ਹੇਠ ਬੈਂਕ ਦੇ ਕਰਮਚਾਰੀ ਇਲਾਕੇ ਦੇ ਖਾਤਾਧਾਰਕਾਂ ਨੂੰ ਬਹੁਤ ਵਧੀਆ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਪੇਂਡੂ ਖੇਤਰ ਦੀ ਇਹ ਸ਼ਾਖ਼ਾ ਪਹਿਲਾਂ ਹੀ ਨਿਵੇਕਲੀਆਂ ਸੇਵਾਵਾਂ ਸਦਕਾ ਕਈ ਬਹੁ ਵੱਕਾਰੀ ਸਨਮਾਨ ਪ੍ਰਰਾਪਤ ਕਰਨ ਦਾ ਸੁਭਾਗ ਹਾਸਲ ਕਰ ਚੁੱਕੀ ਹੈ। ਬੁਲਾਰਿਆਂ ਨੇ ਮੈਨੇਜਰ ਮੀਨਾ ਦੀ ਬਹੁ ਪੱਖੀ ਸ਼ਖ਼ਸੀਅਤ ਅਤੇ ਸਟਾਫ਼ ਦੇ ਮਿਲਾਪੜੇ ਸੁਭਾਅ ਦੀ ਭਰਵੀਂ ਸ਼ਲਾਘਾ ਕੀਤੀ। ਮੈਨੇਜਰ ਮੀਨਾ ਨੇ ਸਕੂਲ ਦੀ ਪ੍ਰਬੰਧਕ ਕਮੇਟੀ, ਪਿ੍ਰੰਸੀਪਲ ਤੇ ਸਟਾਫ਼ ਦਾ ਇਸ ਸਨਮਾਨ ਬਦਲੇ ਧੰਨਵਾਦ ਕੀਤਾ। ਉਨ੍ਹਾਂ ਨੇ ਆਪਣੇ ਅਫ਼ਸਰਾਂ ਚਰਨਜੀਤ, ਪ੍ਰਵੀਨ ਕੁਮਾਰ, ਅਲੋਕ ਚਤੁਰਵੇਦੀ ਅਤੇ ਕਲਰਕ ਸੱਤਪਾਲ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਭਰਵੀਂ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਮਿਹਨਤੀ ਟੀਮ ਸਦਕਾ ਹੀ ਬੈਂਕ ਸ਼ਾਖ਼ਾ ਵੱਡੀਆਂ ਮੱਲਾਂ ਮਾਰ ਰਹੀ ਹੈ। ਇਸ ਮੌਕੇ ਵਿਕਾਸ ਸਿੰਗਲਾ, ਗੁਰਚਰਨ ਸਿੰਘ, ਸੁਨਿਧੀ ਮਿੱਤਲ, ਅਨੀਤਾ ਸ਼ਰਮਾ, ਕੁਲਦੀਪ ਸਿੰਘ, ਜਗਜੀਤ ਜੋੜਾ, ਮਧੂ ਬਾਲਾ ਆਦਿ ਹਾਜ਼ਰ ਸਨ।