ਸਟਾਫ ਰਿਪੋਰਟਰ, ਮੋਗਾ : ਮੋਗਾ ਵਿਚ ਵੀ ਕੋਰੋਨਾ ਅੰਕੜਿਆਂ ਦਾ ਵਧਣਾ ਜਾਰੀ ਹੈ। ਜਿਲ੍ਹੇ ਵਿਚ ਹੁਣ ਤੱਕ 142 ਜਣੇ ਕੋਰੋਨਾ ਦੀ ਨਾਮੁਰਾਦ ਬੀਮਾਰ ਦੀ ਜਕੜ ਵਿਚ ਆ ਕੇ ਦਮ ਤੋੜ ਚੁੱਕੇ ਹਨ। ਮੰਗਲਵਾਰ ਨੂੰ ਇਥੋਂ ਇਕ ਨਿੱਜੀ ਹਸਪਤਾਲ ''ਚ ਬੈਂਕ ਮੈਨੇਜਰ ਵੀ ਕੋਰੋਨਾ ਬਿਮਾਰੀ ਨਾਲ ਜੂਝਦਾ ਹੋਇਆ ਦਮ ਤੋੜ ਗਿਆ। ਜਾਣਕਾਰੀ ਅਨੁਸਾਰ ਮੋਗਾ ਸੈਂਟਰਲ ਕੋਆਪੇ੍ਰਟਿਵ ਬੈਂਕ ਬਰਾਂਚ ਲੁਹਾਰਾ ਦੇ ਮੈਨੇਜਰ ਹਿਮਾਂਸ਼ੂ ਗੁਪਤਾ ਪਿਛਲੇ ਤਿੰਨ ਦਿਨ ਤੋਂ ਕੋਰੋਨਾ ਨਾਲ ਪੀੜਤ ਸੀ ਜਿਸ ਦਾ ਇਲਾਜ ਇਕ ਨਿੱਜੀ ਹਸਪਤਾਲ ਵਿਚ ਚੱਲ ਰਿਹਾ ਸੀ, ਜਿਸ ਦੀ ਕੋਰੋਨਾ ਬਿਮਾਰੀ ਨਾਲ ਮੌਤ ਹੋ ਗਈ ਹੈ।