ਹਰਿੰਦਰ ਭੱਲਾ, ਬਾਘਾ ਪੁਰਾਣਾ : ਸਥਾਨਕ ਪੁਲਿਸ ਨੇ ਚਾਰ ਮਹੀਨੇ ਪਹਿਲਾਂ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ ਅਤੇ ਦੋਸ਼ੀਆਂ ਨੂੰ ਹਿਰਾਸਤ ਵਿੱਚ ਲਿਆ। ਦੋਸ਼ੀ ਨੇ ਮੰਨਿਆ ਕਿ ਉਹ ਵਿਦੇਸ਼ ਜਾਣ ਦੀ ਲਾਲਸਾ ਵਿਚ ਉਕਤ ਔਰਤ ਨੂੰ ਆਪਣਾ ਮਕਾਨ ਵੇਚਣਾ ਚਾਹੁੰਦਾ ਸੀ ਪਰੰਤੂ ਉਸ ਨੇ ਕੋਈ ਹੋਰ ਮਕਾਨ ਲੈ ਲਿਆ ਜਿਸ ਕਾਰਨ ਉਸਦਾ ਸੁਪਨਾ ਟੁੱਟ ਗਿਆ ਅਤੇ ਉਹ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਮਜਬੂਰ ਹੋਇਆ। ਡੀ ਐੱਸ ਪੀ ਬਾਘਾ ਪੁਰਾਣਾ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰਨ ਤੇ 23 ਫਰਵਰੀ ਨੂੰ ਜਗਦੀਪ ਸਿੰਘ ਉਰਫ ਘੁੱਗਾ ਪੁੱਤਰ ਅਵਤਾਰ ਸਿੰਘ ਉਰਫ ਤਾਰੀ ਅਤੇ ਸੁਖਵਿੰਦਰ ਸਿੰਘ ਉਰਫ ਮੋਟਾ ਪੁੱਤਰ ਅਜੈਬ ਸਿੰਘ ਵਾਸੀਆਨ ਰਾਜਿਆਣਾ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਜਗਦੀਪ ਸਿੰਘ ਉਰਫ ਘੁੱਗਾ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਵਿਦੇਸ਼ ਜਾਣਾ ਚਾਹੁੰਦਾ ਸੀ ਜਿਸ ਲਈ ਉਸ ਨੂੰ ਪੈਸਿਆਂ ਦੀ ਜ਼ਰੂਰਤ ਸੀ। ਪੈਸਿਆਂ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਉਸ ਨੇ ਆਪਣੀ ਰਿਹਾਇਸ਼ੀ ਜਗ੍ਹਾ ਘਰ ਵਿਕਾਊ ਕੀਤਾ ਸੀ ਜੋ ਕਿ ਮ੍ਰਿਤਕ ਚਰਨ ਕੌਰ ਨੇ ਉਸ ਦੀ ਰਿਹਾਇਸ਼ੀ ਜਗ੍ਹਾ ਦੀ ਖ਼ਰੀਦ ਕਰਨ ਸਬੰਧੀ ਗੱਲਬਾਤ ਕੀਤੀ ਪਰ ਬਾਅਦ ਵਿੱਚ ਮ੍ਰਿਤਕ ਚਰਨ ਕੌਰ ਨੇ ਹੋਰ ਜਗ੍ਹਾ ਖ਼ਰੀਦ ਲਈ ਅਤੇ ਉਸ ਨੂੰ ਵਿੱਚ ਰਹਿਣ ਲੱਗ ਪਈ। ਪੈਸਿਆਂ ਦਾ ਇੰਤਜ਼ਾਮ ਨਾ ਹੋਣ ਕਰ ਕੇ ਜਗਦੀਪ ਸਿੰਘ ਵਿਦੇਸ਼ ਨਹੀਂ ਜਾ ਸਕਿਆ ਅਤੇ ਆਪਣੇ ਮਨ ਵਿਚ ਮਾਤਾ ਚਰਨ ਕੌਰ ਨਾਲ ਰੰਜਿਸ਼ ਰੱਖਣ ਲੱਗ ਪਿਆ। ਮਿਤੀ 28/29-10-2020 ਦੀ ਦਰਮਿਆਨੀ ਰਾਤ ਨੂੰ ਮਾਤਾ ਚੰਦ ਕੌਰ ਆਪਣੇ ਘਰ ਵਿੱਚ ਇਕੱਲੀ ਸੀ ਤਾਂ ਮੌਕਾ ਦੇਖ ਕੇ ਜਗਦੀਪ ਸਿੰਘ ਉਰਫ ਘੁੱਗਾ ਅਤੇ ਸੁਖਵਿੰਦਰ ਸਿੰਘ ਉਰਫ ਮੋਟਾ ਨੇ ਆਪਣੀ ਸਲਾਹ ਨਾਲ ਮਾਤਾ ਚਰਨ ਕੌਰ ਦੇ ਘਰ ਕੰਧ ਟੱਪ ਕੇ ਚਲੇ ਗਏ ਅਤੇ ਜਗਦੀਪ ਸਿੰਘ ਘੁੱਗਾ ਨੇ ਇੱਟ ਨਾਲ ਚਰਨ ਕੌਰ ਦੇ ਸਿਰ ਉਪਰ ਵਾਰ ਕੀਤਾ ਜਿਸ ਨਾਲ ਚੰਨ ਕੌਰ ਦਾ ਮੌਕਾ ਪਰ ਮੌਤ ਹੋ ਗਈ ਅਤੇ ਜਾਂਦੇ ਸਮੇਂ ਜਗਦੀਪ ਸਿੰਘ ਉਰਫ ਗੋਗਾ ਮਾਤਾ ਚਰਨ ਕੌਰ ਦਾ ਮੋਬਾਇਲ ਅਤੇ 2000 ਰੁਪਏ ਆਪਣੇ ਨਾਲ ਲੈ ਕੇ ਫਰਾਰ ਹੋ ਗਏ। ਮੁਕੱਦਮੇ ਦੇ ਦੋਸ਼ੀ ਜਗਦੀਪ ਸਿੰਘ ਉਰਫ ਗੋਗਾ ਪੁੱਤਰ ਅਵਤਾਰ ਸਿੰਘ ਉਰਫ ਤਾਰੀ ਅਤੇ ਸੁਖਵਿੰਦਰ ਸਿੰਘ ਉਰਫ ਮੋਟਾ ਪੁੱਤਰ ਅਜੈਬ ਸਿੰਘ ਵਾਸੀਅਨ ਰਾਜਿਆਣਾ 26 ਫਰਵਰੀ ਤੱਕ ਪੁਲਿਸ ਰਿਮਾਂਡ 'ਤੇ ਹਨ।

Posted By: Susheel Khanna