v> ਮਨਪਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਨਿਹਾਲ ਸਿੰਘ ਵਾਲਾ ਦੇ ਕਸਬਾ ਬੱਧਨੀ ਕਲਾਂ ਦੇ ਇਕ ਨੌਜਵਾਨ ਵਲੋਂ ਪਤਨੀ, ਸਹੁਰਾ ਪਰਿਵਾਰ ਤੇ ਸਾਲੀ, ਸਾਂਢੂ ਤੋਂ ਤੰਗ ਆਏ ਨੌਜਵਾਨ ਵੱਲੋਂ ਲਾਈਵ ਹੋ ਕੇ ਆਤਮਹੱਤਿਆ ਕਰ ਲੈਣ ਦਾ ਦੁੱਖਦਾਇਕ ਸਮਾਚਾਰ ਮਿਲਿਆ ਹੈ। ਘਟਨਾ ਸੋਮਵਾਰ ਰਾਤ ਦੀ ਹੈ। ਮੌਕੇ 'ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਹਰਦੀਪ ਸਿੰਘ ਪੁੱਤਰ ਰੇਸ਼ਮ ਸਿੰਘ 36 ਬਾਬਾ ਜੀਵਨ ਸਿੰਘ ਨਗਰ ਵਾਸੀ ਬੱਧਨੀ ਕਲਾਂ ਨੇ ਆਪਣੀ ਪਤਨੀ, ਸੁਹਰਾ ਪਰਿਵਾਰ ਤੇ ਸਾਲੀ ਸਾਂਢੂ ਸਮੇਤ ਉਨ੍ਹਾਂ ਤੋਂ ਤੰਗ ਹੋ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਉਸ ਨੌਜਵਾਨ ਵਲੋਂ ਮਰਨ ਤੋਂ ਪਹਿਲਾਂ ਇਕ ਵੀਡੀਓ ਬਣਾਈ ਗਈ ਜਿਸ ਵਿਚ ਉਸ ਨੇ ਆਪਣੀ ਪਤਨੀ, ਸੁਹਰਾ, ਸਾਲਾ, ਸਾਲੀ ਅਤੇ ਸਾਂਢੂ ਤੇ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਾਉਦਿਆਂ ਆਪਣਾ ਘਰ ਉਜਾੜਣ ਦੀ ਗੱਲ ਆਖੀ ਹੈ। ਉਸ ਨੇ ਪੁਲਿਸ ਪ੍ਰਸ਼ਾਸਨ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਿਆਂ ਇਨ੍ਹਾਂ ਸਾਰਿਆਂ 'ਤੇ ਸਖਤ ਕਾਰਵਾਈ ਕਰਨ ਦੀ ਗੱਲ ਵੀ ਆਖੀ ਹੈ। ਮੌਕੇ 'ਤੇ ਪਹੁੰਚੀ ਥਾਣਾ ਬੱਧਨੀ ਕਲਾਂ ਦੀ ਪੁਲਿਸ ਨੇ ਲਾਸ਼ ਆਪਣੇ ਕਬਜ਼ੇ ਵਿਚ ਲੈ ਕੇ ਕਾਰਵਾਈ ਆਰੰਭ ਦਿੱਤੀ ਹੈ।

Posted By: Ravneet Kaur