ਹਰਪ੍ਰਰੀਤ ਸਿੰਘ ਚਾਨਾ, ਕੋਟਕਪੂਰਾ : ਆਮ ਆਦਮੀ ਪਾਰਟੀ ਦੇ ਬੁਲਾਰੇ ਤੇ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਢੁੱਡੀ ਦਾ ਦ‘ੌਰਾ ਕੀਤਾ ਇਸ ਦੌਰਾਨ ਉਨ੍ਹਾਂ ਇਸ ਪਿੰਡ ਦੀਆਂ ਲਿੰਕ ਸੜਕਾਂ (ਢੁੱਡੀ ਤੋਂ ਚੱਕ ਢੁੱਡੀ, ਢੁੱਡੀ ਤੋਂ ਕੋਠੇ ਵਿਰਕ, ਕੋਠੇ ਸੰਘਾਂ) ਤਕਰੀਬਨ ਦੋ ਮਹੀਨੇ ਪਹਿਲਾਂ ਘਟੀਆ ਮਟੀਰੀਅਲ ਨਾਲ ਬਣੀਆਂ ਸਨ। ਇਨ੍ਹਾਂ ਲਿੰਕ ਸੜਕਾਂ 'ਤੇ ਪਾਇਆ ਮਟੀਰੀਅਲ ਖੇਰੂ ਖੇਰੂ ਹੋ ਗਿਆ ਅਤੇ ਮੋਟਾ ਪੱਥਰ ਨਿਕਲ ਆਇਆ ਹੈ ਜਿਸ ਕਾਰਨ ਪਿੰਡ ਵਾਸੀਆਂ ਨੂੰ ਆਉਣ ਜਾਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਪਿੰਡ ਵਾਸੀਆਂ 'ਚ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮ‘ੌਕੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇੰਨ੍ਹਾਂ ਸੜਕਾਂ ਦਾ ਇੰਨੇ ਘੱਟ ਸਮੇਂ 'ਚ ਬਣ ਕੇ ਟੁੱਟ ਜਾਣਾ ਕਿਤੇ ਨਾ ਕਿਤੇ ਭਿ੍ਸ਼ਟਾਚਾਰ ਹੋਣ ਦਾ ਸ਼ੱਕ ਪੈਦਾ ਕਰਦਾ ਹੈ। ਇਸ ਸੜਕ ਨੂੰ ਬਣਾਉਣ 'ਚ ਕੀਤੀ ਗਈ ਕੁਤਾਹੀ ਲਈ ਚੀਫ ਡਾਇਰੈਕਟਰ ਵਿਜੀਲੈਂਸ ਵਿਭਾਗ ਨੂੰ ਪੱਤਰ ਲਿਖ ਕੇ ਵਿਜੀਲੈਂਸ ਜਾਂਚ ਕਰਕੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ, ਠੇਕੇਦਾਰਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਕਰਕੇ ਸੜਕਾਂ ਦੁਬਾਰਾ ਨਵੇਂ ਸਿਰੇ ਤੋਂ ਬਣਾਈਆਂ ਜਾਣ ਦੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਨਾਲ ਡਾ.ਰਾਜਪਾਲ ਸਿੰਘ, ਜਸਵਿੰਦਰ ਸਿੰਘ, ਜਸਵੰਤ ਸਿੰਘ ਖਾਲਸਾ, ਜਸਪਾਲ ਸਿੰਘ ਅਤੇ ਪਿੰਡ ਵਾਸੀ ਹਾਜ਼ਰ ਸਨ।

24ਐਫਡੀਕੇ114:-ਟੁੱਟੀ ਹੋਈ ਸੜਕ ਦੀ ਤਸਵੀਰ।