- ਪ੍ਰਸ਼ਾਸਨ ਦੋ ਮਹੀਨੇ ਤੋਂ ਕੁੰਭਕਰਨੀ ਦੀ ਨੀਂਦ ਸੁੱਤਾ

ਕੈਪਸ਼ਨ : ਨੈਸ਼ਨਲ ਹਾਈਵੇ ਦੀ ਸੜਕ ਵਿਚਕਾਰ ਖੂਹ ਜਿਹਾ ਟੋਆ ਦਿਖਾਉਂਦੇ ਹੋਏ ਨਸੀਬ ਬਾਵਾ ਪ੍ਰਧਾਨ ਆਪ, ਨਵਦੀਪ ਸੰਘਾ ਹਲਕਾ ਇੰਚਾਰਜ ਤੇ ਹਲਕਾ ਮੋਗਾ ਦੀ ਆਪ ਦੀ ਟੀਮ।

ਨੰਬਰ : 16 ਮੋਗਾ 5 ਪੀ

ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਨੈਸ਼ਨਲ ਹਾਈਵੇ ਲੁਧਿਆਣਾ ਤਲਵੰਡੀ ਦੀ ਜੋ ਸੜਕ ਮੋਗਾ ਸ਼ਹਿਰ 'ਚ ਦੀ ਲੰਘਦੀ ਹੈ, ਉਸ ਦੀ ਹਾਲਤ ਇਤਨੀਂ ਤਰਸਯੋਗ ਹੋ ਚੁੱਕੀ ਹੈ ਕਿ ਇੱਥੋਂ ਦੀ ਕਿਸੇ ਵੀ ਰਾਹਗੀਰ ਦਾ ਕਿਸੇ ਸਾਈਕਲ, ਮੋਟਰਸਾਈਕਲ, ਸਕੂਟਰ, ਰਿਕਸ਼ਾ ਆਦਿ ਦਾ ਲੰਘਣਾ ਤਾਂ ਬਹੁਤ ਦੂਰ ਦੀ ਗੱਲ ਹੈ, ਕਾਰ ਦਾ ਲੰਘਣਾ ਵੀ ਇਤਨਾਂ ਅੌਖਾ ਹੈ ਕਿ ਜੋ ਵਿਅਕਤੀ ਇਹ ਸਰਵਿਸ ਰੋਡ ਪਾਰ ਕਰਦਾ ਹੈ ਉਸ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਸ ਨੇ ਲਛਮਣ ਰੇਖਾ ਪਾਰ ਕਰ ਲਈ। ਪਿਛਲੇ ਕਰੀਬ 2 ਮਹੀਨੇ ਤੋਂ ਇਸ ਨੈਸ਼ਨਲ ਹਾਈਵੇ 'ਤੇ ਸ਼ਾਇਦ ਕੋਈ ਸੀਵਰੇਜ਼ ਆਦਿ ਠੀਕ ਕਰਨ ਲਈ ਬਹੁਤ ਡੂੰਘਾ ਟੋਇਆ ਪੱਟਿਆ ਗਿਆ ਸੀ ਪ੍ਰੰਤੂ ਉਸ ਨੂੰ ਬੰਦ ਕਰਨ ਦੀ ਪ੍ਰਸ਼ਾਸਨ ਨੇ ਲੋੜ ਮਹਿਸੂਸ ਨਹੀਂ ਕੀਤੀ। ਇਸ ਸੜਕ ਤੋਂ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਤਾਂ ਲੰਘਦੇ ਹੀ ਹਨ। ਸਾਡੇ ਜ਼ਿਲ੍ਹੇ ਦੇ ਵਿਧਾਇਕ, ਮੈਂਬਰ ਪਾਰਲੀਮੈਂਟ ਅਤੇ ਫਿਰੋਜ਼ਪੁਰ ਨੂੰ ਮੰਤਰੀ ਵੀ ਲਗਾਤਾਰ ਲੰਘਦੇ ਹਨ ਪ੍ਰੰਤੂ ਸ਼ਾਇਦ ਇਹ ਖੂਹ ਨਮਾ ਖੱਡੇ ਨੂੰ ਦੇਖ ਕੇ ਆਪਣੀਆਂ ਅੱਖਾਂ ਹੀ ਮੀਚ ਲੈਂਦੇ ਹਨ, ਪਤਾ ਨਹੀਂ ਕਿੰਨੇ ਕੁ ਲੋਕਾਂ ਦੇ ਇੱਥੇ ਐਕਸੀਡੈਂਟ ਵੀ ਹੁੰਦੇ ਹਨ।

ਇਸ ਸਬੰਧੀ ਸੋਮਵਾਰ ਨੂੰ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਸੀਬ ਬਾਵਾ, ਹਲਕਾ ਇੰਚਾਰਜ ਨਵਦੀਪ ਸੰਘਾ, ਜਨਰਲ ਸਕੱਤਰ ਅਜੈ ਸ਼ਰਮਾ, ਕੌਂਸਲਰ ਗੁਰਪ੍ਰਰੀਤ ਸੱਚਦੇਵਾ, ਯੂਥ ਆਗੂ ਅਵਤਾਰ ਬੰਦੀ, ਯੂਥ ਆਗੂ ਅਮਿਤ ਪੁਰੀ, ਅਮਨ ਰੱਖੜਾ ਨੇ ਦੱਸਿਆ ਕਿ ਇਸ ਖੱਡੇ ਕਾਰਨ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਪ੍ਰਸ਼ਾਸ਼ਨ ਨੂੰ ਬੇਨਤੀ ਕੀਤੀ ਹੈ ਕਿ ਇਸ ਖੱਡੇ ਨੂੰ ਭਰਨ ਲਈ ਕਿਸੇ ਸਰਕਾਰ ਦੇ ਅਦੇਸ਼ ਦਾ ਇੰਤਜਾਰ ਨਾ ਕੀਤਾ ਜਾਵੇ ਅਤੇ ਇਸ ਗੱਲ ਦਾ ਵੀ ਇੰਤਜਾਰ ਨਾ ਕਰਨ ਕਿ ਇਹ ਖੂਹ ਨੁਮਾ ਖੱਡਾ ਸਿਰਫ ਵੱਡੀ ਘਟਨਾ ਹੋਣ ਤੋਂ ਬਾਅਦ ਹੀ ਭਰਨਾ ਹੈ। ਆਮ ਜਨਤਾ 24 ਘੰਟੇ ਟੈਕਸ ਭਰ ਕੇ ਪ੍ਰਸ਼ਾਸਨ ਤੋਂ ਅਜਿਹੀਆਂ ਜਿੰਮੇਵਾਰੀਆਂ ਦੀ ਉਮੀਦ ਕਰਦੀ ਹੈ। ਇਹ ਜਰੂਰੀ ਨਹੀਂ ਕਿ ਜਿਨ੍ਹਾਂ ਚਿਰ ਅਜਿਹੀਆਂ ਗਲਤੀਆਂ ਨੂੰ ਮੀਡੀਆ ਵਿੱਚ ਪ੍ਰਕਾਸ਼ਿਤ ਨਹੀਂ ਹੁੰਦਾ ਪ੍ਰਸ਼ਾਸਨ ਆਪਣੀ ਕੁੰਭਕਰਨੀ ਨੀਂਦ ਸੁੱਤਾ ਰਹੇ।