ਅਵਤਾਰ ਸਿੰਘ, ਅਜੀਤਵਾਲ : ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਗੋਧੇਵਾਲੇ ਸਟੇਡੀਅਮ ਵਿਚ ਕਰਵਾਈਆਂ ਗਈਆਂ, ਜਿਸ ਵਿਚ ਜ਼ਿਲ੍ਹਾ ਜੁਡੋ 21 ਵਿਚ ਬਾਬਾ ਪਾਖਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੁੱਡੀਕੇ ਆਲ ਓਵਰ ਪਹਿਲੇ ਸਥਾਨ 'ਤੇ ਰਿਹਾ। ਢੁੱਡੀਕੇ ਸਕੂਲ ਦੇ ਗੁਰਵਿੰਦਰ ਸਿੰਘ, ਹਰਬਾਜ ਸਿੰਘ, ਗੁਰਬਾਜ ਸਿੰਘ ਨੇ ਗੋਲਡ ਮੈਡਲ ਜਿੱਤਿਆ, ਜਦਕਿ ਚਮਕੌਰ ਸਿੰਘ ਤੇ ਯੁਵਰਾਜ ਸਿੰਘ ਨੇ ਕਾਂਸੀ ਦਾ ਤਮਗਾ ਜਿੱਤਿਆ। ਸਵੇਰ ਦੀ ਸਭਾ ਦੌਰਾਨ ਸਕੂਲ ਪਿੰ੍ਸੀਪਲ ਕੁਲਦੀਪ ਸਿੰਘ ਤੇ ਸਮੂਹ ਸਟਾਫ ਨੇ ਖਿਡਾਰੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ। ਪਿੰ੍ਸੀਪਲ ਕੁਲਦੀਪ ਸਿੰਘ ਨੇ ਕਿਹਾ ਕਿ ਮਾਸਟਰ ਗੁਰਚਰਨ ਸਿੰਘ ਸੇਵਾਮੁਕਤ ਹੋ ਗਏ ਹਨ। ਫਿਰ ਵੀ ਸਵੇਰੇ ਸ਼ਾਮ ਜੁਡੋ ਤੇ ਹਾਕੀ ਦੀਆਂ ਟੀਮਾਂ ਨੂੰ ਖਿਡਾਉਂਦੇ ਹਨ ਅਤੇ ਇਹ ਉਨ੍ਹਾਂ ਦੀ ਮਿਹਨਤ ਦਾ ਨਤੀਜਾ ਹੈ। ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ ਧਾਲੀਵਾਲ, ਸਾਬਕਾ ਸਰਪੰਚ ਜਸਦੀਪ ਸਿੰਘ ਗੈਰੀ ਨੇ ਪਿੰ੍ਸੀਪਲ, ਸਮੂਹ ਸਟਾਫ ਤੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ।