ਕੈਪਸ਼ਨ : ਪਟਾਕੇ ਨਾ ਚਲਾਉਣ ਦੇ ਮਕਸਦ ਨਾਲ ਜਾਗਰੂਕਤਾ ਰੈਲੀ ਕੱਢਦੇ ਹੋਏ ਬੱਚੇ।

ਨੰਬਰ : 20 ਮੋਗਾ 9 ਪੀ

ਸਟਾਫ਼ ਰਿਪੋਰਟਰ, ਮੋਗਾ : ਆਰਕੇਐਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਛੇਵੀਂ, ਸੱਤਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਦੀਵਾਲੀ ਤੇ ਪਟਾਕੇ ਨਾ ਚਲਾਏ ਜਾਣ ਦੇ ਉਦੇਸ਼ ਨੂੰ ਲੈ ਕੇ ਜਾਗਰੂਕਤਾ ਰੈਲੀ ਕੱਢੀ ਗਈ। ਰੈਲੀ ਦੌਰਾਨ ਬੱਚਿਆਂ ਵੱਲੋਂ ਪਟਾਕੇ ਬੰਦ ਕਰੋ, ਪ੍ਰਦੂਸ਼ਨ ਘੱਟ ਕਰੋ ਦੇ ਸਲੋਗਨ ਹੱਥਾਂ ਵਿੱਚ ਫੜ੍ਹ ਕੇ ਸ਼ਹਿਰ ਦੀਆਂ ਮੁੱਖ ਥਾਵਾਂ 'ਤੇ ਜਾ ਕੇ ਲੋਕਾਂ ਨੂੰੂ ਜਾਗਰੂਕ ਕੀਤਾ ਗਿਆ। ਇਸ ਮੌਕੇ ਪਿ੍ਰੰਸੀਪਲ ਰਜਨੀ ਅਰੋੜਾ ਨੇ ਬੱਚਿਆਂ ਨੂੰ ਸਮਝਾਉਂਦੇ ਹੋਏ ਕਿਹਾ ਕਿ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣਾ ਸਾਡਾ ਪਹਿਲਾ ਫਰਜ਼ ਹੈ। ਅਜਿਹਾ ਕਰਨ ਨਾਲ ਜਿੱਥੇ ਅਸੀਂ ਬਿਮਾਰੀਆਂ ਤੋਂ ਬਚ ਸਕਦੇ ਹਨ, ਉਥੇ ਸਵੱਸਥ ਰਹਿ ਕੇ ਤਿਉਹਾਰਾਂ ਦਾ ਅਨੰਦ ਵੀ ਲੈ ਸਕਦੇ ਹਾਂ।