ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ

ਜਾਇੰਟ ਪਲੇਟਫਾਰਮ ਆਫ ਸਕੀਮ ਵਰਕਰਜ ਵੱਲੋਂ 24 ਸਤੰਬਰ ਨੂੰ ਕੀਤੀ ਜਾ ਰਹੀ ਇੱਕ ਰੋਜ਼ਾ ਹੜਤਾਲ 'ਚ ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਮੋਗਾ ਪੂਰੀ ਸਮਰੱਥਾ ਨਾਲ ਸ਼ਮੂਲੀਅਤ ਕਰੇਗੀ ਅਤੇ ਸਿਵਲ ਸਰਜਨ ਦਫਤਰ ਮੋਗਾ ਅੱਗੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਮੇਨ ਚੌਕ ਮੋਗਾ ਵਿਖੇ ਸਰਕਾਰ ਦੇ ਲਾਰਿਆਂ ਦਾ ਘੜਾ ਭੰਨਿਆ ਜਾਵੇਗਾ। ਇਸ ਸਬੰਧੀ ਅੱਜ ਕਾਮਰੇਡ ਨਛੱਤਰ ਸਿੰਘ ਭਵਨ ਮੋਗਾ ਵਿਖੇ ਜੱਥੇਬੰਦੀ ਦੀ ਇੱਕ ਹੰਗਾਮੀ ਮੀਟਿੰਗ ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਦੇ ਕਨਵੀਨਰ ਕੁਲਬੀਰ ਸਿੰਘ ਿਢੱਲੋਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਚਾਰਾਂ ਬਲਾਕਾਂ ਦੀਆਂ ਚੁਣੀਆਂ ਹੋਈਆਂ ਬਲਾਕ ਕਮੇਟੀ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਾਥੀ ਕੁਲਬੀਰ ਸਿੰਘ ਿਢੱਲੋਂ ਨੇ ਦੱਸਿਆ ਕਿ ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਕੁੱਲ ਹਿੰਦ ਕੋਆਰਡੀਨੇਸ਼ਨ ਕਮੇਟੀ ਆਫ ਆਸ਼ਾ ਵਰਕਰਜ (ਸੀਟੂ) ਦੀ ਮੈਂਬਰ ਹੈ ਤੇ ਵੱਖ ਵੱਖ ਸਕੀਮਾਂ ਅਧੀਨ ਕੰਮ ਕਰ ਰਹੇ ਸਕੀਮ ਵਰਕਰਾਂ ਨਾਲ ਸਰਕਾਰ ਵੱਲੋਂ ਕੀਤੇ ਜਾ ਰਹੇ ਧੱਕੇ ਅਤੇ ਸ਼ੋਸ਼ਣ ਖਿਲਾਫ ਆਵਾਜ ਬੁਲੰਦ ਕਰਨ ਲਈ 24 ਸਤੰਬਰ ਨੂੰ ਇਹ ਵਰਕਰ ਇੱਕ ਰੋਜਾ ਦੇਸ਼ ਵਿਆਪੀ ਹੜਤਾਲ 'ਤੇ ਜਾ ਰਹੇ ਹਨ। ਜੱਥੇਬੰਦੀ ਦੇ ਸੀਨੀਅਰ ਆਗੂਆਂ ਮਹਿੰਦਰ ਪਾਲ ਲੂੰਬਾ, ਮਨਦੀਪ ਸਿੰਘ ਭਿੰਡਰ ਅਤੇ ਰਮਨਦੀਪ ਸਿੰਘ ਭੁੱਲਰ ਨੇ ਵੀ ਇਨਾਂ੍ਹ ਕਾਮਿਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਦੀ ਜਿਲ੍ਹਾ ਪ੍ਰਧਾਨ ਮਨਦੀਪ ਕੌਰ ਡਰੋਲੀ ਨੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਮੋਗਾ ਜਿਲ੍ਹੇ ਦੇ ਸਤ ਪ੍ਰਤੀਸ਼ਤ ਕਾਮੇ ਇਸ ਹੜਤਾਲ ਵਿੱਚ ਸ਼ਮੂਲੀਅਤ ਕਰੇਗੀ। ਮੀਟਿੰਗ ਉਪਰੰਤ ਜੱਥੇਬੰਦੀ ਨੇ ਦਫਤਰ ਸਿਵਲ ਸਰਜਨ ਮੋਗਾ ਜਾ ਕੇ ਸਿਵਲ ਸਰਜਨ ਮੋਗਾ ਨੂੰ ਹੜਤਾਲ ਦਾ ਨੋਟਿਸ ਦਿੱਤਾ। ਇਸ ਮੌਕੇ ਕਿਰਨਦੀਪ ਕੌਰ ਕੈਸ਼ੀਅਰ, ਜਸਵਿੰਦਰ ਕੌਰ ਜਨਰਲ ਸਕੱਤਰ, ਗੁਰਪ੍ਰਰੀਤ ਕੌਰ ਆਲਮਵਾਲਾ, ਸਰਬਜੀਤ ਕੌਰ, ਕਰਮਜੀਤ ਕੌਰ ਥਰਾਜ, ਜਸਵੀਰ ਕੌਰ, ਸਰਬਜੀਤ ਕੌਰ, ਨਸੀਬ ਕੌਰ ਬੁੱਘੀਪੁਰਾ, ਪਰਮਜੀਤ ਕੌਰ ਤਲਵੰਡੀ ਭੰਗੇਰੀਆਂ, ਨੀਨਾ ਕੁਮਾਰੀ, ਕੁਲਦੀਪ ਕੌਰ ਚੁਗਾਵਾਂ, ਚਰਨਜੀਤ ਕੌਰ ਡਰੋਲੀ, ਇੰਦਰਜੀਤ ਕੌਰ, ਪਰਮਜੀਤ ਕੌਰ ਡਾਲਾ, ਕੁਲਵੰਤ ਕੌਰ, ਪ੍ਰਵੀਨ ਕੁਮਾਰੀ, ਸਵਰਨਜੀਤ ਕੌਰ, ਵਿਸ਼ਾਲੀ, ਅਮਨਦੀਪ ਕੌਰ, ਸ਼ਾਂਤੀ ਪੱਤੋ ਹੀਰਾ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।