ਪਵਨ ਗਰਗ, ਬਾਘਾਪੁਰਾਣਾ : ਭਾਰਤੀ ਜਨਤਾ ਪਾਰਟੀ ਬਾਘਾਪੁਰਾਣਾ ਦੀ ਮੀਟਿੰਗ ਮੰਡਲ ਪ੍ਰਧਾਨ ਦੀਪ ਤਲਵਾੜ ਦੀ ਅਗਵਾਈ ਵਿਚ ਹੋਈ, ਜਿਸ ਵਿਚ ਹਲਕਾ ਇੰਚਾਰਜ਼ ਗੁਰਮਿੰਦਰਜੀਤ ਸਿੰਘ ਬਬਲੂ, ਪੇ੍ਮਪਾਲ ਗਰਗ, ਜ਼ਿਲ੍ਹਾ ਮੋਗਾ ਦੇ ਸਾਬਕਾ ਪ੍ਰਧਾਨ ਵਿਜੇ ਸ਼ਰਮਾ ਵੀ ਸ਼ਾਮਲ ਹੋਏ। ਬਾਘਾਪੁਰਾਣਾ ਸ਼ਹਿਰ ਦੇ ਇੰਚਾਰਜ਼ ਸਾਬਕਾ ਵਿਧਾਇਕ ਬਲਦੇਵ ਸਿੰਘ ਭੱਟੀ ਦੀ ਅਚਾਨਕ ਹੋਈ ਮੌਤ 'ਤੇ ਉਨ੍ਹਾਂ ਨੂੰ ਦੋ ਮਿੰਟ ਦਾ ਮੋਨ ਧਾਰਨ ਰੱਖ ਕੇ ਸ਼ਰਧਾਂਜ਼ਲੀ ਦਿੱਤੀ ਗਈ।

ਇਸ ਤੋਂ ਬਾਅਦ ਮੰਡਲ ਬਾਘਾਪੁਰਾਣਾ ਬੀਜੇਪੀ ਦੇ ਨਿਯੁਕਤ ਕੀਤੇ ਗਏ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਇਸ ਮੌਕੇ ਜਰਨਲ ਸਕੱਤਰ ਪਵਨ ਸ਼ਰਮਾ, ਰਾਜ ਹੰਸ, ਉਪ ਪ੍ਰਧਾਨ ਮੰਗਤ ਰਾਏ ਸ਼ਰਮਾ, ਕੁਲਦੇਵ ਿਢੱਲੋਂ, ਅਜੇ ਗੁੰਬਰ, ਦੀਪਕ ਗਰਗ, ਵੀਰਪਾਲ ਕੌਰ ਸਕੱਤਰ, ਰਾਮ ਬਾਂਸਲ, ਮੋਹਿਤ ਕੁਮਾਰ, ਸ਼ਿਵਮ ਸਿੰਗਲਾ, ਮਹਿੰਦਰ ਸਿੰਘ ਰੋਡੇ, ਕੈਸ਼ੀਅਰ ਡਾ. ਗੁਲਸ਼ਨ, ਮੈਂਬਰ ਦਿਲੀਪ ਸਿੰਘ, ਰਾਕੇਸ਼ ਕੁਮਾਰ, ਸੰਜੇ ਕੁਮਾਰ, ਪਵਨ ਸ਼ਰਮਾ, ਦੀਪਕ ਕੁਮਾਰ, ਕਮਲਦੀਪ, ਵਿਕਾਸ ਗਰਗ, ਬਿ੍ਜ ਮੋਹਨ, ਬਿ੍ਜ ਲੂੰਬਾ, ਸ਼ਿਵ ਕੁਮਾਰ, ਜਿੰਦਰਪਾਲ, ਰਮੇਸ਼ ਕੁਮਾਰ, ਰਾਹੁਲ ਕੁਮਰ, ਰਿੰਕੂ ਗਰਗ, ਬਾਲ ਕ੍ਰਿਸ਼ਨ ਵਪਾਰ ਮੰਡਲ ਪ੍ਰਧਾਨ, ਰਾਜੇਸ਼ ਕੁਮਾਰ ਰਾਜਾ, ਉਪ ਪ੍ਰਧਾਨ ਸੁਭਾਸ਼ ਸ਼ਰਮਾ, ਨਵਦੀਪ ਤਲਵਾੜ ਆਦਿ ਹਾਜ਼ਰ ਸਨ। ਇਸ ਮੌਕੇ ਸਮੂਹ ਹਾਜ਼ਰ ਆਗੂਆਂ ਨੂੰ ਪਾਰਟੀ ਨੂੰ ਬੁਲੰਦੀਆਂ ਤਕ ਪਹੁੰਚਾਉਣ ਦਾ ਪ੍ਰਣ ਕੀਤਾ।