ਪੱਤਰ ਪ੍ਰਰੇਰਕ, ਬੱਧਨੀ ਕਲਾਂ : ਸੰਤ ਮਿੱਤ ਸਿੰਘ ਲੋਪੋ ਵਾਲਿਆਂ ਦੀ ਸਾਲਾਨਾ 71ਵੀਂ ਤੇ ਸੰਤ ਜ਼ੋਰਾ ਸਿੰਘ ਦੀ 16ਵੀਂ ਬਰਸੀ 6 ਦਸੰਬਰ ਨੂੰ ਦਰਬਾਰ ਸੰਪਰਦਾਇ ਸੰਤ ਆਸ਼ਰਮ ਲੋਪੋ ਵਿਖੇ (ਮੋਗਾ) ਮੌਜੂਦਾ ਮੁਖੀ ਸੰਤ ਜਗਜੀਤ ਸਿੰਘ ਲੋਪੋ ਵੱਲੋਂ ਦੇਸ਼-ਵਿਦੇਸ਼, ਦਰਬਾਰ ਸੰਪਰਦਾਇ ਅਤੇ ਪੰਜਾਬ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਈ ਜਾ ਰਹੀ। ਇਸ ਸਬੰਧੀ ਦਰਬਾਰ ਸੰਪਰਦਾਇ ਸੰਤ ਆਸ਼ਰਮ ਲੋਪੋ ਦੇ ਮੁਖੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਵੱਲੋਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਦਰਬਾਰ ਸੰਪਰਦਾਏ ਦੀ ਮਰਯਾਦਾ ਅਨੁਸਾਰ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੀ ਬਾਣੀ ਦੇ ਪੰਜਵੀਂ ਲੜੀ ਦੇ 22 ਸ੍ਰੀ ਅਖੰਡ ਪਾਠ ਪ੍ਰਕਾਸ਼ ਕੀਤੇ ਗਏ ਹਨ ਜਿਨਾਂ੍ਹ ਦੇ ਭੋਗ 30 ਨਵੰਬਰ ਦਿਨ ਮੰਗਲਵਾਰ ਨੂੰ ਪਾਏ ਜਾਣਗੇ। ਇਸ ਮੌਕੇ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਦੱਸਿਆ ਕਿ ਬਰਸੀ ਸਮਾਗਮਾਂ ਮੌਕੇ ਮਹਾਨ ਸੰਤ ਸਮਾਗਮ ਹੋਵੇਗਾ ਅਤੇ ਦਰਬਾਰ ਸੰਪਰਦਾਇ ਲੋਪੋ ਦੇ ਹਜ਼ੂਰੀ ਕਵੀਸ਼ਰੀ ਜਥੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਉਣਗੇ। ਉਨਾਂ੍ਹ ਸੰਗਤਾਂ ਨੂੰ ਬਰਸੀ ਸਮਾਗਮਾਂ 'ਚ ਵਧ-ਚੜ੍ਹ ਕੇ ਪੁੱਜਣ ਦੀ ਅਪੀਲ ਕੀਤੀ। ਇਨਾਂ੍ਹ ਬਰਸੀ ਸਮਾਗਮਾਂ 'ਚ ਭਗੀਰਥ ਸਿੰਘ ਗਿੱਲ, ਹਰਜਿੰਦਰ ਸਿੰਘ ਕੈਨੇਡਾ, ਗੁਰਵਿੰਦਰ ਸਿੰਘ ਚੁੱਘਾ ਆਸਟੇ੍ਲੀਆ, ਸਿਧਾਰਥ ਸਿੰਘ ਚੁੱਘਾ, ਅਮਰੀਕ ਸਿੰਘ ਯੂ.ਕੇ., ਰਵਿੰਦਰ ਸਿੰਘ ਭੁਪਾਲ, ਕਰਤਾਰ ਸਿੰਘ ਲੋਪੋ, ਗਿੰਦਰ ਸਿੰਘ ਅਮਰੀਕਾ, ਸੁਮਨਪ੍ਰਰੀਤ ਕੌਰ ਕੈਨੇਡਾ, ਗੁਰਪਾਲ ਸਿੰਘ ਹੰਬੜਾ, ਮਾਸਟਰ ਜਸਵਿੰਦਰ ਸਿੰਘ ਲੋਪੋ, ਭਵਨਜੋਤ ਸਿੰਘ ਪੁੜੈਣ, ਬਖਸ਼ੀਸ਼ ਸਿੰਘ ਸੁਧਾਰ, ਸੁਦਾਗਰ ਸਿੰਘ ਕਲਕੱਤਾ, ਤਰਸੇਮ ਸਿੰਘ ਕਲਕੱਤਾ, ਰਾਜਵਿੰਰਦਰ ਕੌਰ ਕੈਨੇਡਾ, ਮੇਜਰ ਸਿੰਘ ਗਿੱਲ ਘੋਲੀਆ, ਪਿ੍ਰਤਪਾਲ ਸਿੰਘ ਆਸਟੇ੍ਲੀਆ, ਮਨਜਿੰਦਰ ਕੌਰ ਆਸਟੇ੍ਲੀਆ, ਲਖਵਿੰਦਰ ਸਿੰਘ ਇੰਗਲੈਂਡ, ਜਗਰਾਜ ਸਿੰਘ ਘੋਲੀਆ ਕਲਾਂ ਮੁੱਖ ਸੇਵਾਦਾਰ ਗੁਰੂ ਨਾਨਕ ਦਰਬਾਰ ਗਊਸ਼ਾਲਾ, ਹਰਬੰਸ ਕੌਰ ਲੋਪੋ, ਅਜੀਤ ਸਿੰਘ ਰਸੂਲਪੁਰ ਦੀਆਂ ਨੇ ਸੰਗਤਾਂ ਅਤੇ ਪਰਿਵਾਰਾਂ ਵਲੋਂ ਵੱਧ ਚੜ ਕੇ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ।